ਮੈਡੀਕਲ ਸਟੋਰ ਤੋਂ ਲੱਖਾਂ ਦੀ ਦਵਾਈ ਬਰਾਮਦ

02/26/2019 3:47:55 AM

ਮੋਗਾ (ਸੰਦੀਪ)-ਜ਼ਿਲਾ ਸਿਹਤ ਵਿਭਾਗ ਦੇ ਡਰੱਗ ਬ੍ਰਾਂਚ ’ਚ ਤਾਇਨਾਤ ਡਰੱਗ ਇੰਸਪੈਕਟਰ ਮੈਡਮ ਸੋਨੀਆਂ ਗੁਪਤਾ ਅਤੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਵੱਲੋਂ ਸੋਮਵਾਰ ਨੂੰ ਸਥਾਨਕ ਨਿਗਾਹਾ ਰੋਡ ’ਤੇ ਸਥਿਤ ਕਬੀਰ ਮੈਡੀਕਲ ਸਟੋਰ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਟੀਮ ਵੱਲੋਂ ਇਸ ਮੈਡੀਕਲ ਸਟੋਰ ਤੋਂ ਟਪੈਂਟਾਂਡੋਲ ਨਾਂ ਦੀ ਦਵਾਈ ਦੀਆਂ 6 ਹਜ਼ਾਰ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਵਿਭîਾਗ ਦੀਆਂ ਹਦਾਇਤਾਂ ’ਤੇ ਜ਼ਿਲੇ ’ਚ ਅਣਅਧਿਕਾਰਤ ਤੌਰ ’ਤੇ ਅਤੇ ਬਿਨਾਂ ਬਿੱਲ ਦਵਾਈਆਂ ਨੂੰ ਸਟੋਰ ਕਰਨ ਵਾਲਿਆਂ ਮੈਡੀਕਲ ਸਟੋਰ ਸੰਚਾਲਕਾਂ ਦੀਆਂ ਦੁਕਾਨਾਂ ’ਤੇ ਚੈਕਿੰਗ ਦੀ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਤਹਿਤ ਉਨ੍ਹਾਂ ਵੱਲੋਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਵੱਲੋਂ ਦੁਕਾਨਦਾਰ ਪਾਸੋਂ ਇਨ੍ਹਾਂ ਬਰਾਮਦ ਕੀਤੀਆਂ ਦਵਾਈਆਂ ਦੇ ਬਿੱਲ ਦੀ ਮੰਗ ਕੀਤੀ ਗਈ ਤਾਂ ਉਹ ਬਿੱਲ ਦਿਖਾਉਣ ’ਚ ਅਸਮਰਥ ਰਿਹਾ। ਜਿਸ ’ਤੇ ਉਨ੍ਹਾਂ ਵੱਲੋਂ ਇਨ੍ਹਾਂ ਗੋਲੀਆਂ ਨੂੰ ਸੀਲ ਕਰ ਕੇ ਕਬਜ਼ੇ ’ਚ ਲੈ ਲਿਆ ਹੈ ਅਤੇ ਇਸ ਸਬੰਧੀ ਅਗਲੀ ਕਾਰਵਾਈ ਲਈ ਵਿਭਾਗੀ ਉੱਚ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆ ਦਿੱਤਾ ਗਿਆ ਹੈ।

Related News