ਸਕੂਲ ਦੇ ਵਿਦਿਆਰਥੀ ਕਰਨਗੇ ਨਾਸਾ ਦਾ ਦੌਰਾ

Tuesday, Feb 26, 2019 - 03:46 AM (IST)

ਸਕੂਲ ਦੇ ਵਿਦਿਆਰਥੀ ਕਰਨਗੇ ਨਾਸਾ ਦਾ ਦੌਰਾ
ਮੋਗਾ (ਗੋਪੀ ਰਾਊਕੇ)-ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ ਦੇ ਵਿਦਿਆਰਥੀ ਨਾਸਾ (ਅਮਰੀਕਾ) ਦਾ ਦੌਰਾ ਕਰਨਗੇ, ਜਿਥੇ ਉਹ ਸਾਇੰਟਿਸਟਾਂ ਨਾਲ ਮੁਲਾਕਾਤ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਦੱਸਿਆ ਕਿ ਸਕੂਲ ਵਿਚ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ। ਬੱਚਿਆਂ ਨੂੰ ਹਰ ਖੇਤਰ ਵਿਚ ਪ੍ਰੈਕਟੀਕਲ ਨਾਲੇਜ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਵਿਸ਼ਵ ਪੱਧਰੀ ਮੈਨ ਪਾਵਰ ਦੇ ਤੌਰ ’ਤੇ ਤਿਆਰ ਕਰਨ ਦਾ ਸਕੂਲ ਦਾ ਸੰਕਲਪ ਹੈ। ਇਸ ਸੰਕਲਪ ਤਹਿਤ ਇਹ ਟੂਰ ਆਰਗੇਨਾਈਜ਼ ਕੀਤਾ ਗਿਆ ਹੈ। ਟੂਰ ਦੌਰਾਨ ਚੰਦਰਮਾ ਦੀ ਯਾਤਰਾ ਕਰ ਚੁੱਕੇ ਸਾਇੰਟਿਸਟਾਂ ਨਾਲ ਵਿਦਿਆਰਥੀਆਂ ਨੂੰ ਮਿਲਵਾਇਆ ਜਾਵੇਗਾ। ਸਕੂਲ ਪ੍ਰਿੰਸੀਪਲ ਸਮਰਿਤੀ ਭੱਲਾ, ਡੀਨ ਅਮਿਤਾ ਮਿੱਤਲ, ਕੋਆਰਡੀਨੇਟਰ ਰੀਮਾ ਵਾਂਚੂ, ਮਨਮੋਹਨ ਅਤੇ ਜੈਸਵਿਨ ਜੇਮਸ ਨੇ ਦੱਸਿਆ ਕਿ ਨਾਸਾ ਦੇ ਪ੍ਰਤੀ ਬੱਚਿਆਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਲਗਾਤਾਰ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹਨ।

Related News