ਪਿੰਡਾਂ ਦੇ ਵਿਕਾਸ ਲਈ ਬਿਨਾਂ ਪਾਰਟੀਬਾਜੀ ਤੋਂ ਲੋਕ ਪੰਚਾਇਤਾਂ ਦਾ ਸਹਿਯੋਗ ਕਰਨ : ਕਮਲਜੀਤ ਬਰਾਡ਼

Tuesday, Feb 26, 2019 - 03:46 AM (IST)

ਪਿੰਡਾਂ ਦੇ ਵਿਕਾਸ ਲਈ ਬਿਨਾਂ ਪਾਰਟੀਬਾਜੀ ਤੋਂ ਲੋਕ ਪੰਚਾਇਤਾਂ ਦਾ ਸਹਿਯੋਗ ਕਰਨ : ਕਮਲਜੀਤ ਬਰਾਡ਼
ਮੋਗਾ (ਰਾਕੇਸ਼)- ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਉੱਚੇ ਪੱਧਰ ’ਤੇ ਕਰਵਾਉਣ ਅਤੇ ਨਫਰਤ ਦੀ ਭਾਵਨਾ ਨੂੰ ਖਤਮ ਕਰਨ ਦੇ ਮਕਸਦ ਨਾਲ ਵਿਧਾਇਕ ਦਰਸ਼ਨ ਸਿੰਘ ਬਰਾਡ਼, ਕਮਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਪਿੰਡਾਂ ਦੀਆਂ ਗਲੀਆਂ, ਨਾਲੀਆਂ ਇਮਾਰਤਾਂ ਦੇ ਸੁਧਾਰ, ਪਾਰਕ, ਸਟੇਡੀਅਮ ਸਮੇਤ ਹੋਰਨਾਂ ਕੰਮਾਂ ਲਈ ਆਈ 5.35 ਕਰੋਡ਼ ਰੁਪਏ ਦੀ ਰਾਸ਼ੀ ਪਿੰਡ-ਪਿੰਡ ਨੂੰ ਵੰਡੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ। ਅੱਜ ਪਿੰਡ ਕਾਲੇਕੇ ਵਿਖੇ ਜਗਸੀਰ ਸਿੰਘ ਕਾਲੇਕੇ ਸਰਪੰਚ, ਅਮਰ ਸਿੰਘ ਫੁਲੇਵਾਲਾ ਦੀ ਅਗਵਾਈ ਹੇਠ 10 ਪਿੰਡਾਂ ਨੂੰ 1.62 ਕਰੋਡ਼ ਰੁਪਏ ਦੀ ਰਾਸ਼ੀ ਦੇ ਚੈੱਕ ਵੰਡਦਿਆਂ ਕਾਂਗਰਸ ਦੇ ਮੁੱਖ ਬੁਲਾਰੇ ਅਤੇ ਯੂਥ ਕਾਂਗਰਸ ਦੇ ਜਰਨਲ ਸਕੱਤਰ ਕਮਲਜੀਤ ਸਿੰਘ ਬਰਾਡ਼ ਨੇ ਕਿਹਾ ਕਿ 10 ਸਾਲ ਦਾ ਪਿਛਲਾ ਸਮਾਂ ਪਿੰਡਾਂ ਨੇ ਬਿਨਾਂ ਵਿਕਾਸ ਕਰਵਾਇਆ ਕੱਟਿਆ ਹੈ ਪਰ ਕੈਪਟਨ ਸਰਕਾਰ ਨੇ ਇਹ ਸਖਤ ਫੈਸਲਾ ਲਿਆ ਹੈ ਕਿ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਨੂੰ ਨਾਲੋਂ-ਨਾਲ ਵਿਕਾਸ ਲਈ ਗ੍ਰਾਂਟਾ ਭੇਜੀਆਂ ਜਾਣ, ਜਿਸ ਕਰ ਕੇ ਹੁਣ ਆਈਆਂ ਗ੍ਰਾਂਟਾ ਤੇਜੀ ਨਾਲ ਪਿੰਡਾਂ ਅੰਦਰ ਖਰਚ ਕਰ ਦੇੇਣੀਆਂ ਚਾਹੀਦੀਆਂ ਹਨ, ਇਸ ਨੂੰ ਖਰਚਨ ’ਤੇ ਕੋਈ ਵੀ ਪੰਚਾਇਤ ਦੇਰੀ ਨਾ ਕਰੇ। ਉਨ੍ਹਾਂ ਕਿਹਾ ਕਿ ਵਿਧਾਇਕ ਬਰਾਡ਼ ਦੀ ਸੋਚ ਹੈ ਕਿ ਅਸੀਂ ਆਉਂਦੀਆਂ ਚੋਣਾਂ ਤੱਕ ਹਰ ਪਿੰਡ ’ਤੇ ਤਿੰਨ-ਤਿੰਨ ਕਰੋਡ਼ ਖਰਚ ਕਰਨ ਲਈ ਵੰਡਣੇ ਹਨ। ਇਸ ਲਈ ਪਿੰਡਾਂ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਪਰਵਾਹ ਕੀਤਿਆਂ ਵਿਕਾਸ ਕਾਰਜਾਂ ਲਈ ਜੁੱਟ ਜਾਣ ਅਤੇ ਕਿਸੇ ਵੀ ਕੰਮ ’ਚ ਮਾਡ਼ਾ ਮਟੀਰੀਅਲ ਬਿਲਕੁਲ ਨਹੀਂ ਵਰਤਨ ਦਿੱਤਾ ਜਾਵੇਗਾ। ਇਸ ਮੌਕੇ ਮਾਣੂੰਕੇ ਪੱਤੀ ਦੰਦੂ 12.80 ਲੱਖ, ਫੂਲੇਵਾਲਾ 10.70 ਲੱਖ, ਮਾਣੂੰਕੇ 13.10 ਲੱਖ, ਉਗੋਕੇ 8.50 ਲੱਖ, ਨੱਥੋਕੇ 13.30 ਲੱਖ, ਬੁੱਧ ਸਿੰਘ ਵਾਲਾ 12.90 ਲੱਖ, ਕੋਠੇ ਠਾਨਾ ਸਿੰਘ 6.50 ਲੱਖ, ਘੋਲੀਆ ਖੁਰਦ 16.60 ਲੱਖ, ਘੋਲੀਆ ਕਲਾਂ 18 ਲੱਖ, ਕਾਲੇਕੇ 43.98 ਲੱਖ ਵੰਡੇ ਗਏ। ਇਸ ਮੌਕੇ ਰੂਪ ਸਿੰਘ, ਭੋਲਾ ਸਿੰਘ, ਪਵਿੱਤਰ ਸਿੰਘ, ਬਲਜੀਤ ਸਿੰਘ, ਮੇਜਰ ਸਿੰਘ, ਗੁਰਮੀਤ ਕੌਰ, ਗੁਰਮੇਲ ਕੌਰ, ਵਿੱਕੀ ਘੋਲੀਆ ਸਾਰੇ ਸਰਪੰਚ ਅਤੇ ਜੀਵਨ ਗਰੇਵਾਲ, ਸੋਨੀ ਘੋਲੀਆ, ਬੇਅੰਤ ਸਿੰਘ, ਡਾ. ਦਵਿੰਦਰ ਗੋਗੀ ਗਿੱਲ, ਰਾਜੂ ਦਿਉਲ, ਗੁਰਮੀਤ ਸਿੰਘ ਮੈਂਬਰ, ਜਸਵੀਰ ਸਿੰਘ ਅਤੇ ਹੋਰ ਸ਼ਾਮਲ ਸਨ।

Related News