ਥਾਣਾ ਸਾਂਝ ਕੇਂਦਰ ਮਹਿਣਾ ਦੀ ਮੀਟਿੰਗ
Thursday, Feb 21, 2019 - 03:41 AM (IST)

ਮੋਗਾ (ਬਿੰਦਾ)-ਥਾਣਾ ਸਾਂਝ ਕੇਂਦਰ ਮੈਹਿਣਾ ਮਹੀਨਾਵਾਰ ਮੀਟਿੰਗ ਐੱਸ. ਆਈ. ਜੋਗਿੰਦਰ ਸਿੰਘ ਮੁੱਖ ਅਫਸਰ ਥਾਣਾ ਮਹਿਣਾ ਚੇਅਰਮੈਨ ਥਾਣਾ ਸਾਂਝ ਕੇਂਦਰ ਦੀ ਪ੍ਰਧਾਨਗੀ ਹੇਠ ਥਾਣਾ ਸਾਂਝ ਕੇਂਦਰ ਦੇ ਦਫਤਰ ਵਿਖੇ ਕੀਤੀ ਗਈ। ਇਸ ਮੀਟਿੰਗ ’ਚ ਏ. ਐੱਸ. ਆਈ. ਸਰਬਜੀਤ ਸਿੰਘ ਇੰਚਾਰਜ ਥਾਣਾ ਸਾਂਝ ਕੇਂਦਰ ਨੇ ਜਨਵਰੀ ਮਹੀਨੇ ਦੀ ਆਮਦਨ ਅਤੇ ਖਰਚ ਦਾ ਵੇਰਵਾ ਪਡ਼ ਕੇ ਸੁਣਾਇਆ।ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰ ਮਹਿਣਾ ਵਲੋਂ 309 ਲੋਕਾਂ ਨੂੰ ਸੁਵਿਧਾਵਾਂ ਦਿੱਤੀਆਂ ਗਈਆਂ। ਉਪਰੰਤ ਨਸ਼ਿਆਂ ਖਿਲਾਫ ਸੈਮੀਨਾਰ ਲਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਜਰਨੈਲ ਸਿੰਘ, ਗੁਰਵਿੰਦਰ ਸਿੰਘ ਗੁੱਗੂ, ਪਰਮਿੰਦਰ ਕੌਰ, ਮੈਡਮ ਪਰਮਜੀਤ ਕੌਰ ਕਪੂਰੇ, ਕੁਲਦੀਪ ਰਾਮ, ਹਰਨੇਕ ਸਿੰਘ ਸਰਪੰਚ ਰਾਮੂੰਵਾਲਾ, ਦਇਆ ਸਿੰਘ, ਹਰਨੇਕ ਸਿੰਘ ਬੁੱਘੀਪੁਰਾ ਅਤੇ ਸਾਂਝ ਕੇਂਦਰ ਦਾ ਸਟਾਫ ਰਜਿੰਦਰਪਾਲ ਸਿੰਘ, ਦਿਲਦਾਰ ਸ਼ਰਮਾ, ਮਲਕ ਸਿੰਘ ਆਦਿ ਹਾਜ਼ਰ ਸਨ।