ਸੈਂਕਡ਼ਿਆਂ ਦੀ ਗਿਣਤੀ ’ਚ ਕਿਸਾਨ ਚੰਡੀਗਡ਼੍ਹ ਧਰਨੇ ਲਈ ਜਾਣਗੇ : ਕਾਲੇਕੇ
Wednesday, Feb 20, 2019 - 03:30 AM (IST)

ਮੋਗਾ (ਰਾਕੇਸ਼)-ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਨੂੰ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਬਲਵਿੰਦਰ ਸਿੰਘ ਕਾਲੇਕੇ, ਗੁਰਜੰਟ ਸਿੰਘ ਮਾਣੂੰਕੇ, ਸੁਖਮੰਦਰ ਸਿੰਘ ਉਗੋਕੇ, ਤੇਜ ਸਿੰਘ, ਕੁਲਵੰਤ ਸਿੰਘ ਭਲੂਰ, ਸੁਰਜੀਤ ਸਿੰਘ ਵਿਰਕ, ਸਰਪੰਚ ਜੁਗਿੰਦਰ ਸਿੰਘ ਨੇ ਕਿਸਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਵਲੋਂ ਲਗਾਤਾਰ ਅੱਤਵਾਦੀ ਹਮਲੇ ਕਰਕੇ ਭਾਰਤ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਜਿਸ ਲਈ ਭਾਰਤ ਨੂੰ 19 ਦੀ 31 ਪਾ ਦੇਣੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਨਾਲ ਕਦੇ ਵੀ ਕਿਸੇ ਕਿਸਮ ਦਾ ਸੋਦਾ ਤੇ ਸਮਝਤਾ ਨਹੀ ਕਰਨਾ ਚਾਹੀਦਾ। ਕਿਸਾਨ ਆਗੂਆਂ ਨੇ ਪੁਲਵਾਮਾ ਵਿੱਚ ਸ਼ਹੀਦ ਹੋਏ 49 ਫੋਜੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਹੀਦ ਪਰਿਵਾਰ ਦੇ ਮੈਂਬਰਾਂ ਨੂੰ ਆਰਥਿਕ ਮਦਦ ਕਰੋਡ਼ ਰੁਪਏ ਦਿੱਤੇ ਜਾਣ ਅਤੇ ਇਕ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੋਕਰੀ ਦਿੱਤੀ ਜਾਵੇ। ਉਨਾਂ ਨੇ ਕਿਹਾ ਕਿ 27 ਫਰਵਰੀ ਦੀ ਕਿਸਾਨ ਰੈਲੀ ਵਿੱਚ ਬਾਘਾ ਪੁਰਾਣਾ ਬਲਾਕ ਤੋਂ ਸੈਕਡ਼ਿਆਂ ਦੀ ਗਿਣਤੀ ਕਿਸਾਨ ਚੰਡੀਗਡ਼ ਪਹੁੰਚਣਗੇ ਜਿੰਨਾਂ ਚਿਰ ਸਰਕਾਰ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨਹੀ ਮੰਨਦੀ ਉਨ੍ਹਾਂ ਚਿਰ ਕਿਸਾਨ ਧਰਨਾ ਨਹੀ ਚੁੱਕਣਗੇ। ਇਸ ਮੌਕੇ ਸਰਪੰਚ ਬੇਅੰਤ ਸਿੰਘ ਪੰਜਗਰਾਈ, ਮੋਹਨ ਸਿੰਘ, ਸੁਰਿੰਦਰ ਸਿੰਘ, ਨਛੱਤਰ ਸਿੰਘ, ਸਾਧੂ ਸਿੰਘ, ਦਰਸ਼ਨ ਸਿੰਘ ਉਗੋਕੇ, ਰਵਿੰਦਰ ਸਿੰਘ , ਮਲਕੀਤ ਸਿੰਘ ਵੈਰੋਕੇ, ਮਹਿੰਦਰ ਸਿੰਘ, ਜਰਨੈਲ ਸਿੰਘ, ਗੁਰਦੀਪ ਸਿੰਘ ਭਲੂਰ, ਧਰਮਪਾਲ ਸਿੰਘ, ਕੇਵਲ ਸਿੰਘ ਕਲੇਰ, ਮੱਖਣ ਸਿੰਘ, ਤਰਲੋਚਨ ਸਿੰਘ, ਅੰਗਰੇਜ ਸਿੰਘ , ਮਲਕੀਤ ਸਿੰਘ, ਅਵਤਾਰ ਸਿੰਘ, ਤੇਜਾ ਸਿੰਘ, ਕੁਲਵੰਤ ਸਿੰਘ , ਨਿਰਮਲ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।