ਡਿਸਪੈਂਸਰੀ ਦੀ ਬਿਲਡਿੰਗ ਨੂੰ ਮੁਕੰਮਲ ਕਰਵਾਕੇ ਭਰਤੀ ਪੁਆਈ

Wednesday, Feb 20, 2019 - 03:28 AM (IST)

ਡਿਸਪੈਂਸਰੀ ਦੀ ਬਿਲਡਿੰਗ ਨੂੰ ਮੁਕੰਮਲ ਕਰਵਾਕੇ ਭਰਤੀ ਪੁਆਈ
ਮੋਗਾ (ਭਿੰਡਰ)-ਪਿੰਡ ਭਿੰਡਰ ਖੁਰਦ ਵਿਖੇ ਪਿਛਲੇ ਲੰਮੇ ਸਮੇਂ ਤੋਂ ਅਧੂਰੀ ਪਈ ਡਿਸਪੈਸਰੀ ਦੀ ਬਿਲਡਿੰਗ ਨੂੰ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਉਪਰਾਲਾ ਕਰਦਿਆਂ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮੁਕੰਮਲ ਕਰਵਾ ਕੇ ਭਰਤੀ ਪਾਉਣ ਦਾ ਕੰਮ ਅਰੰਭਿਆ ਗਿਆ। ਵਿਦੇਸ਼ਾਂ ’ਚ ਵਸਦੇ ਪ੍ਰਵਾਸੀ ਵੀਰਾਂ ਵੱਲੋਂ ਪਿੰਡ ਵਾਸੀਆਂ ਨੂੰ ਬੇਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਨੋਰਥ ਤਹਿਤ ਜਿੱਥੇ ਜਗਮੋਹਣ ਸਿੰਘ ਹਾਂਗਕਾਂਗ ਵਾਲਿਆਂ ਨੇ 11 ਹਜ਼ਾਰ, ਹਰਜੀਤ ਸਿੰਘ ਚਾਹਲ ਤੇ ਗੁਰਦੀਪ ਸਿੰਘ ਚਾਹਲ ਨੇ ਆਪਣੇ ਪਿਤਾ ਦੀ ਯਾਦ ’ਚ 10 ਹਜ਼ਾਰ, ਬਹਾਦਰ ਸਿੰਘ ਹਾਂਗਕਾਂਗ ਵਾਲੇ ਨੇ 5 ਹਜ਼ਾਰ , ਬਲਜਿੰਦਰ ਸਿੰਘ ਯੂ.ਕੇ. ਨੇ 15 ਹਜ਼ਾਰ , ਰਾਏਵਰਿੰਦਰ ਸਿੰਘ ਕਨੇਡਾ ਨੇ 10 ਹਜ਼ਾਰ, ਜੀਤ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ ਨੇ 10 ਹਜ਼ਾਰ ਤੇ ਕੁਲਵੰਤ ਸਿੰਘ ਨੇ 10 ਹਜ਼ਾਰ ਰੁਪਏ ਮਾਲੀ ਮਦਦ ਦਿੱਤੀ ਗਈ, ਉੱਥੇ ਅਜੈਬ ਸਿੰਘ, ਪ੍ਰੀਤਮ ਸਿੰਘ, ਮੇਜਰ ਸਿੰਘ ਨੇ ਆਪਣੇ ਪਿਤਾ ਦੀ ਯਾਦ ’ਚ ਬਿਲਡਿੰਗ ਦੇ ਪਲੱਸਤਰ ਤੇ ਜੋਡ਼ੀਆਂ ਆਦਿ ਲਾਉਣ ਦੀ ਜਿੰਮੇਵਾਰੀ ਚੁੱਕੀ ਹੈ। ਭਰਤੀ ਪਾਉਣ ਲਈ ਕੁਲਦੀਪ ਸਿੰਘ, ਜਗਰਾਜ ਸਿੰਘ, ਜਰਨੈਲ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਰਣਜੀਤ ਸਿੰਘ, ਮਾਸਟਰ ਮੇਜਰ ਸਿੰਘ, ਗੁਰਬਿੰਦਰ ਸਿੰਘ, ਜਗਸੀਰ ਸਿੰਘ, ਗੁਰਵਿੰਦਰ ਸਿੰਘ, ਹਿੰਮਤ ਸਿੰਘ, ਬਲਵੀਰ ਸਿੰਘ, ਜਗਵਿੰਦਰ ਸਿੰਘ ਜੇ. ਸੀ. ਬੀ ਵਾਲਿਆਂ ਨੇ ਆਪਣੇ ਟਰੈਕਟਰ ਲਾ ਕੇ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਸਰਪੰਚ ਜਗਸੀਰ ਸਿੰਘ, ਸਾਬਕਾ ਚੇਅਰਮੈਨ ਅਜਮੇਰ ਸਿੰਘ, ਹਰਬੰਸ ਸਿੰਘ ਤੂਰ ਸਾਬਕਾ ਪੰਚ, ਅਜੈਬ ਸਿੰਘ ਪੰਚ ਨਿਰਮਲ ਸਿੰਘ ਸਿੱਧੂ ਪੰਚ, ਜਗਸੀਰ ਸਿੰਘ ਪੰਚ, ਅਜੈਬ ਸਿੰਘ ਪੰਚ, ਉਮਰਸੀਰ ਸਿੰਘ ਪੰਚ, ਅਜਮੇਰ ਸਿੰਘ ਸਾਬਕਾ ਪੰਚ, ਚਮਕੌਰ ਸਿੰਘ ਸਾਬਕਾ ਪੰਚ, ਅਜੈਬ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਰਾਣਾ, ਬਲਦੇਵ ਸਿੰਘ ਫੌਜੀ ਆਦਿ ਹਾਜ਼ਰ ਸਨ।

Related News