ਮਿਸਟਰ ਐਂਡ ਮਿਸ ਪੰਜਾਬ ਦੀ ਪ੍ਰਮੋਸ਼ਨ ਲਈ ਟੀਮ ਕਾਲਜ ਕੈਂਪਸ ਪਹੁੰਚੀ

Friday, Feb 15, 2019 - 03:12 AM (IST)

ਮਿਸਟਰ ਐਂਡ ਮਿਸ ਪੰਜਾਬ ਦੀ ਪ੍ਰਮੋਸ਼ਨ ਲਈ ਟੀਮ ਕਾਲਜ ਕੈਂਪਸ ਪਹੁੰਚੀ
ਮੋਗਾ (ਗੋਪੀ ਰਾਊਕੇ)-ਦੇਸ਼ ਭਗਤ ਫਾਊਂਡੇਸਨ ਗਰੁੱਪ ਆਫ ਇੰਸਟੀਚਿਊਸ਼ਨ ਮੋਗਾ ਵਿਖੇ ਅੱਜ ਪਰਫੈਕਟ ਕ੍ਰੀਏਸ਼ਨ ਦੁਆਰਾ ਮਿਸਟਰ ਐਂਡ ਮਿਸ ਪੰਜਾਬ ਦੀ ਪ੍ਰਮੋਸ਼ਨ ਕਰਨ ਲਈ ਟੀਮ ਕਾਲਜ ਕੈਂਪਸ ਪਹੁੰਚੀ, ਜਿਸ ਵਿਚ ਐਂਕਰ ਚਾਂਦਨੀ ਕੋਹਲ, ਪੰਜਾਬੀ ਗਾਇਕ ਜਸਸਿਮਰਨ ਸਿੰਘ ਕੀਰ, ਗੁਰਵਿੰਦਰ ਦੁਸਾਂਝ ਫਾਸਟਵੇ ਤੇ ਬਾਕੀ ਟੀਮ ਮੈਂਬਰ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਜਸਸਿਮਰਨ ਸਿੰਘ ਨੇ ਆਪਣੇ ਕੁਝ ਗੀਤ ਪੇਸ਼ ਕਰ ਕੇ ਸਮੇਂ ਨੂੰ ਬੰਨ੍ਹਿਆ ਤੇ ਵਿਦਿਆਰਥੀਆਂ ਨੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਇਥੇ ਦੱਸਣਯੋਗ ਹੈ ਕਿ ਇਸ ਪ੍ਰੋਗਰਾਮ ਲਈ ਵੱਖ-ਵੱਖ ਸ਼ਹਿਰਾਂ ਤੋਂ ਆਡੀਸ਼ਨ ਲਏ ਜਾਣਗੇ। ਇਸ ਪਿਛੋਂ ਪੋਸਟਰ ਪ੍ਰਦਰਸ਼ਿਤ ਕੀਤਾ ਗਿਆ। ਕਾਲਜ ਵਲੋਂ ਆਈ ਹੋਈ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਕਾਲਜ ਦੇ ਪ੍ਰਧਾਨ ਅਸ਼ੋਕ ਗੁਪਤਾ, ਜਨਰਲ ਸੈਕਟਰੀ ਗੁਰਦੇਵ ਸਿੰਘ, ਡਾਇਰੈਕਟਰ ਦਵਿੰਦਰਪਾਲ ਸਿੰਘ, ਡਾਇਰੈਕਟਰ ਗੌਰਵ ਗੁਪਤਾ, ਡਾਇਰੈਕਟਰ ਅਨੁਜ ਗੁਪਤਾ, ਪ੍ਰਿੰਸੀਪਲ ਡਾ. ਸਵਰਨਜੀਤ ਸਿੰਘ ਤੇ ਡੀਨ ਅਕੈਡਮਿਕ ਮੈਡਮ ਪ੍ਰੀਤੀ ਸ਼ਰਮਾ ਨੇ ਇਸ ਪ੍ਰੋਗਰਾਮ ਦੀ ਕਾਮਯਾਬੀ ਲਈ ਹੌਸਲਾ ਅਫਜ਼ਾਈ ਕੀਤੀ।

Related News