ਬੱਚਿਆਂ ਨੂੰ ਜਾਨਵਰਾਂ ਦੀ ਮਹੱਤਤਾ ਬਾਰੇ ਦੱਸਿਆ
Wednesday, Feb 13, 2019 - 04:15 AM (IST)

ਮੋਗਾ (ਗੋਪੀ)-ਡਾ. ਸੈਫੂਦੀਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਸ਼ੇਸ਼ ਐਕਟੀਵਿਟੀ ਦੇ ਤਹਿਤ ਬੱਚਿਆਂ ਨੂੰ ਜਾਨਵਰਾਂ ਦੀ ਮਹੱਤਤਾ ਸਬੰਧੀ ਦੱਸਿਆ। ਡੀਨ ਸਟੂਡੈਂਟ ਵੈੱਲਫੇਅਰ ਮਲਕੀਤ ਸਿੰਘ ਨੇ ਦੱਸਿਆ ਕਿ ਜਾਨਵਰਾਂ ਦੀ ਪਰਵਰਤੀ ਉਸਦੇ ਭੋਜਨ ਦੇ ਅਧਾਰ ’ਤੇ ਨਿਰਧਾਰਤ ਹੁੰਦਾ ਹੈ, ਜੋ ਜਾਨਵਰ ਰੁੱਖਾਂ ਦੀ ਪੱਤੀਆ ਨੂੰ ਆਪਣੇ ਭੋਜਨ ਬਣਾਉਂਦੇ ਹਨ, ਉਨ੍ਹਾਂ ਦੀ ਪ੍ਰਵਰਤੀ ਹਿੰਸਕ ਨਹੀਂ ਹੁੰਦੀ ਹੈ, ਉਨ੍ਹਾਂ ਵਿਚ ਬਹੁਤ ਜਾਨਵਰ ਸਾਡੇ ਮਿੱਤਰ ਵੀ ਹੁੰਦੇ ਹਨ। ਜਿਵੇਂ ਕਿ ਹਾਥੀ, ਊਠ ਆਦਿ, ਜਿਨ੍ਹਾਂ ਜਾਨਵਰਾਂ ਦਾ ਭੋਜਨ ਦੂਜੇ ਜਾਨਵਰਾਂ ਦਾ ਮਾਸ ਖਾਣਾ ਹੁੰਦਾ ਹੈ, ਉਨ੍ਹਾਂ ਦੀ ਪਰਵਰਤੀ ਹਿੰਸਕ ਹੋ ਜਾਂਦੀ ਹੈ ਜਿਵੇਂ ਸ਼ੇਰ, ਚੀਤਾ ਆਦਿ ਜੰਗਲੀ ਜਾਨਵਰ ਕੁੱਤੇ ਮਨੁੱਖ ਦੇ ਮਿੱਤਰ ਹੁੰਦੇ ਹਨ ਤੇ ਵਫਾਦਾਰ ਵੀ ਹੁੰਦੇ ਹਨ, ਪਰ ਕੁਝ ਜੰਗਲੀ ਕੁੱਤੇ ਜੋ ਮਾਸਾਹਾਰੀ ਹੋ ਜਾਂਦੇ ਹਨ, ਉਨ੍ਹਾਂ ਦੀ ਪਰਵਰਤੀ ਵੀ ਹਿੰਸਕ ਹੋ ਜਾਂਦੀ ਹੈ, ਉਨ੍ਹਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ। ਵਿਸ਼ੇਸ਼ ਐਕਟੀਵਿਟੀ ਵਿਚ ਡਿਜੀਟਲ ਬੋਰਡ ਦੁਆਰਾ ਛੋਟੇ ਬੱਚਿਆਂ ਨੂੰ ਵੱਖ-ਵੱਖ ਪ੍ਰਕਾਰ ਦੇ ਜਾਨਵਰ ਉਸਦੀ ਪਰਵਰਤੀ ਉਸਦੇ ਭੋਜਨ, ਉਸਦੀ ਹੈਬੀਟਸ ਦੀ ਵਿਸਤਾਰ ਸਹਿਤ ਜਾਣਾਰੀ ਦਿੱਤੀ ਗਈ। ਬੱਚਿਆਂ ਨੇ ਵੀ ਜਾਨਵਰਾਂ ਦੇ ਸਬੰਧ ਵਿਚ ਸਵਾਲ ਕੀਤੇ, ਜਿਨ੍ਹਾਂ ਦਾ ਡੀਨ ਮਲਕੀਤ ਸਿੰਘ ਨੇ ਉੱਤਰ ਦਿੱਤਾ। ਬਾਅਦ ਵਿਚ ਅਧਿਆਪਕਾਂ ਨੇ ਵੀ ਬੱਚਿਆਂ ਨਾਲ ਸਵਾਲ ਕੀਤੇ, ਜਿਨ੍ਹਾਂ ਦਾ ਬੱਚਿਆਂ ਨੇ ਬਡ਼ੇ ਹੀ ਪ੍ਰਤਿਭਾਸ਼ਾਲੀ ਢੰਗ ਨਾਲ ਉੱਤਰ ਦਿੱਤੀ। ਪ੍ਰਿੰਸੀਪਲ ਹੇਮਪ੍ਰਭਾ ਸੂਦ ਨੇ ਦੱਸਿਆ ਕਿ ਬੱਚਿਆਂ ਨੂੰ ਪ੍ਰੈਕਟੀਕਲ ਨਾਲੇਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਇਸ ਪ੍ਰਕਾਰ ਦੇ ਮੁਕਾਬਲੇ ਸਮੇਂ-ਸਮੇਂ ’ਤੇ ਸਕੂਲ ਵਿਚ ਹੁੰਦੇ ਰਹਿਣਗੇ।