ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ

Thursday, Feb 07, 2019 - 04:29 AM (IST)

ਪੰਜਾਬ ਸਟੂਡੈਂਟਸ ਯੂਨੀਅਨ ਦੀ ਮੀਟਿੰਗ
ਮੋਗਾ (ਗੋਪੀ ਰਾਊਕੇ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਕਾਲਜ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਡਿੰਪਲ ਰਾਣਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ’ਚ 9-11 ਫਰਵਰੀ ਸੂਬਾ ਇਜਲਾਸ 15 ਫਰਵਰੀ ਨੂੰ ਸ਼ਹੀਦ ਜਰਨੈਲ ਸਿੰਘ ਜੈਲੀ ਦੀ ਖਨੌਰੀ ਜ਼ਿਲਾ ਸੰਗਰੂਰ ਵਿਖੇ ਬਰਸੀ ਅਤੇ 18 ਫਰਵਰੀ ਨੂੰ ਦਿੱਲੀ ਵਿਖੇ ਸਿੱਖਿਆ ਦਾ ਭਗਵਾਕਰਨ ਅਤੇ ਵਪਾਰੀ ਕਰਨ ਖਿਲਾਫ ਮਾਰਚ ਬਾਰੇ ਚਰਚਾ ਕੀਤੀ ਗਈ।ਇਸ ਮੀਟਿੰਗ ’ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਕੋਟਕਪੂਰਾ ਨੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦਾ ਇਜਲਾਸ 9, 10 ਅਤੇ 11 ਫਰਵਰੀ ਨੂੰ ਹੋ ਰਿਹਾ ਹੈ, ਜਿਸ ਵਿਚ ਪ੍ਰੋਫੈਸਰ ਜਗਮੋਹਨ ਸਿੰਘ ਸਵਾਗਤੀ ਭਾਸ਼ਣ, ਅਸਿਸਟੈਂਟ ਪ੍ਰੋਫੈਸਰ ਸੈਂਟਰ ਫਾਰ ਸੋਸ਼ਲ ਮੈਡੀਸਨ ਐਂਡ ਕਮਿਊਨਿਟੀ ਹੈਲਥ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਡਾਕਟਰ ਵਿਕਾਸ ਬਾਜਪਾਈ ਉਦਘਾਟਨੀ ਭਾਸ਼ਣ ਲਈ ਪਹੁੰਚ ਰਹੇ ਹਨ ।15 ਫਰਵਰੀ ਨੂੰ ਖਨੌਰੀ ਵਿਖੇ ਪੀ. ਐੱਸ. ਯੂ. ਦੇ ਸ਼ਹੀਦ ਜਰਨੈਲ ਸਿੰਘ ਜੈਲੀ ਦੀ ਬਰਸੀ ਸਬੰਧੀ ਵੀ ਗੱਲਬਾਤ ਹੋਈ, ਜਿਹਡ਼ੇ ਕਿ ਨੇਪਾਲ ਵਿਖੇ ਵਿਦਿਆਰਥੀ ਕਾਨਫਰੰਸ ’ਚ ਹਿੱਸਾ ਲੈਣ ਲਈ ਜਾ ਰਹੇ ਸਨ ਅਤੇ ਡੇਂਗੂ ਦਾ ਸ਼ਿਕਾਰ ਹੋਣ ਕਰ ਕੇ ਸ਼ਹੀਦ ਹੋ ਗਏ ਸਨ।ਇਸ ਤੋਂ ਇਲਾਵਾ ਮੀਟਿੰਗ ’ਚ 18 ਫਰਵਰੀ 2019 ਨੂੰ ਪੂਰੇ ਭਾਰਤ ਦੀਆਂ ਵਿਦਿਆਰਥੀ ਜਥੇਬੰਦੀਆਂ ਦਾ ਲਾਲ ਕਿਲੇ ਤੋਂ ਪਾਰਲੀਮੈਂਟ ਵੱਲ ਮਾਰਚ ਬਾਰੇ ਵੀ ਗੱਲਬਾਤ ਹੋਈ।ਇਸ ਮੀਟਿੰਗ ’ਚ ਕਾਲਜ ਕਮੇਟੀ ਦੇ ਪ੍ਰਧਾਨ ਡਿੰਪਲ ਰਾਣਾ, ਸਕੱਤਰ ਅਰਸ਼ਦੀਪ ਕੌਰ ਅਤੇ ਖਜ਼ਾਨਚੀ ਕਰਮਜੀਤ ਕੌਰ ਨੇ ਕਾਲਜ ਦੀਆਂ ਸਮੱਸਿਆਵਾਂ ਸਬੰਧੀ ਗੱਲ ਰੱਖਦੇ ਹੋਏ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਸਮੇਂ ਸਿਰ ਫੀਸ ਨਾ ਭਰੇ ਜਾਣ ’ਤੇ ਉਨ੍ਹਾਂ ਦੇ ਨਾਮ ਕੱਟੇ ਜਾ ਚੁੱਕੇ ਹਨ ਅਤੇ ਜ਼ੁਰਮਾਨੇ ਲਾਏ ਗਏ ਹਨ। ਪੀ. ਐੱਸ. ਯੂ. ਦਾ ਕਹਿਣਾ ਹੈ ਕਿ ਐੱਸ. ਸੀ., ਬੀ. ਸੀ. ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਫੀਸ ਮਾਫ ਹੈ ਅਤੇ ਜਨਰਲ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਫੀਸ ਭਰਨ ਦਾ ਸਮਾਂ ਬਿਨਾਂ ਜ਼ੁਰਮਾਨੇ ਦਿੱਤਾ ਜਾਵੇ।ਇਸ ਸਮੇਂ ਪੀ. ਐੱਸ. ਯੂ. ਦੇ ਆਗੂਆਂ ਨੇ ਮਲੇਰਕੋਟਲਾ ਦੇ ਵਿਦਿਆਰਥੀ ਆਗੂ ਨਰਿੰਦਰ ਬੁਰਜ ਨੂੰ ਕਾਲਜ ਵਿਚ ਕੱਢਣ ਅਤੇ 6 ਫਰਵਰੀ ਨੂੰ ਫਰਵਰੀ ਦੀ ਹਡ਼ਤਾਲ ’ਚ ਵਿਦਿਆਰਥੀ ਆਗੂ ਦੀ ਪੱਗ ਦੀ ਬੇਅਦਬੀ ਅਤੇ ਗ੍ਰਿਫਤਾਰੀ ਦੀ ਨਿਖੇਧੀ ਕੀਤੀ ਗਈ।ਮਾਲੇਰਕੋਟਲਾ ਕਾਲਜ ਦਾ ਪ੍ਰਿੰਸੀਪਲ ਕਾਂਗਰਸੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਸ਼ਹਿ ਹੇਠ ਵਿਦਿਆਰਥੀ ਵਿਰੋਧੀ ਅਤੇ ਡੈਮੋਕ੍ਰੇਟਿਕ ਰਾਈਟ ਵਿਰੋਧੀ ਨੀਤੀਆਂ ਅਪਣਾ ਰਿਹਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਔਲਖ, ਜ਼ਿਲਾ ਖਜ਼ਾਨਚੀ ਅਤੇ ਕਾਲਜ ਕਮੇਟੀ ਮੈਂਬਰ ਜਗਵੀਰ ਕੌਰ ਮੋਗਾ, ਰਵੀ ਰੌਲੀ, ਰਵਿੰਦਰਜੀਤ ਸਿੰਘ, ਜੈਪਾਲ ਸਿੰਘ ਹਾਜ਼ਰ ਸਨ।

Related News