ਇਸਤਰੀ ਆਰੀਆ ਸਮਾਜ ਦੀ ਯੂਨਿਟ ਦੀ ਸਥਾਪਨਾ

Friday, Jan 25, 2019 - 09:28 AM (IST)

ਇਸਤਰੀ ਆਰੀਆ ਸਮਾਜ ਦੀ ਯੂਨਿਟ ਦੀ ਸਥਾਪਨਾ
ਮੋਗਾ (ਗੋਪੀ ਰਾਊਕੇ)-ਸ਼ਹਿਰ ’ਚ ਇਸਤਰੀ ਆਰੀਆ ਸਮਾਜ ਦੀ ਯੂਨਿਟ ਦੀ ਸਥਾਪਨਾ ਸੁਮਨ ਮਲਹੋਤਰਾ ਦੀ ਅਗਵਾਈ ਵਿਚ ਕੀਤੀ ਗਈ। ਇਸ ਵਿਚ ਆਰੀਆ ਭੈਣਾਂ ਨੇ ਵਧ ਚਡ੍ਹ ਕੇ ਭਾਗ ਲਿਆ। ਇਸ ਮੌਕੇ ਸੁਮਨ ਮਲਹੋਤਰਾ ਨੇ ਇਸਤਰੀਆਂ ਦੇ ਨਾਲ ਆਰੀਆ ਸਮਾਜ ਦੇ ਪ੍ਰਤੀ ਜਾਗਰੂਕ ਹੋਣ ਦਾ ਪ੍ਰਣ ਲਿਆ, ਜਿਸ ਨਾਲ ਇਸਤਰੀ ਸ਼ਕਤੀਕਰਨ ਦੀ ਵੱਲ ਵੱਧਦਾ ਕਦਮ ਸਾਹਮਣੇ ਆਇਆ। ਇਸਤਰੀ ਦੀ ਸਮਾਜ ਅਤੇ ਰਾਸ਼ਟਰ ਦਾ ਉਥਾਨ ਹੋ ਸਕੇ। ਉਨਾਂ ਦੱਸਿਆ ਕਿ ਆਰੀਆ ਸਮਾਜ ਮੰਦਿਰ ਮੋਗਾ ਵਿਚ ਹਰ ਸ਼ੁੱਕਰਵਾਰ ਨੂੰ ਸ਼ਾਮ ਸਾਢੇ ਚਾਰ ਵਜੇ ਹਵਨ ਅਤੇ ਸਤਿਸੰਗ ਕੀਤਾ ਜਾਂਦਾ ਹੈ। ਉਨਾਂ ਸ਼ਹਿਰ ਦੇ ਇਸਤਰੀ ਸਮਾਜ ਨੂੰ ਵੀ ਸੱਦਾ ਦਿੱਤਾ ਅਤੇ ਕਿਹਾ ਕਿ ਚੰਗੇ ਕਾਰਜਾਂ ਦੇ ਲਈ ਸਾਰਿਆਂ ਦਾ ਕਦਮ ਵੱਧਣੇ ਚਾਹੀਦੇ ਹਨ। ਇਸ ਮੌਕੇ ਊਸ਼ਾ ਮਿੱਤਲ, ਉਸ਼ਾ, ਗੀਤਾ ਆਰੀਆ, ਕੰਚਨ ਗੋਇਲ, ਨਿਰਮਲ ਸ਼ਰਮਾ, ਨਮਰਤਾ ਸੂਦ, ਕਮਲੇਸ਼ ਸੂਦ, ਸ਼ਸ਼ੀ ਸੂਦ, ਸਰੋਜ ਭੱਲਾ, ਕ੍ਰਾਂਤਾ ਆਰੀਆ ਆਦਿ ਹਾਜ਼ਰ ਸਨ।

Related News