ਤੇਜ਼ ਹਨੇਰੀ ਤੇ ਮੀਂਹ ਨਾਲ ਸ਼ੈਲਰ ਦੀ ਡਿੱਗੀ ਕੰਧ
Thursday, Jan 24, 2019 - 09:25 AM (IST)

ਮੋਗਾ (ਗੁਪਤਾ)-ਰਾਤ ਸਮੇਂ ਚੱਲੀ ਤੇਜ਼ ਹਨੇਰੀ ਤੇ ਮੀਂਹ ਕਾਰਨ ਨਿਹਾਲ ਸਿੰਘ ਵਾਲਾ ਦੇ ਵੇਅਰ ਹਾਊਸ ਰੋਡ ’ਤੇ ਬਣੇ ਇਕ ਸ਼ੈਲਰ ਦੀ 150 ਫੁੱਟ ਦੇ ਕਰੀਬ ਕੰਧ ਦੇ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦਾ ਨਿਹਾਲ ਸਿੰਘ ਵਾਲਾ ਦੇ ਵੇਅਰ ਹਾਊਸ ਰੋਡ ’ਤੇ ਮੈੱਸ ਹੇਮਕੁੰਟ ਰਾੲੀਸ ਐਕਸਪੋਰਟ ਨਾਮੀ ਸ਼ੈਲਰ ਹੈ। ਅੱਜ ਰਾਤ ਤੇਜ਼ ਆਈ ਹਨੇਰੀ ਤੇ ਮੀਂਹ ਨਾਲ ਸ਼ੈਲਰ ਦੀ 150 ਫੁੱਟ ਦੇ ਕਰੀਬ ਕੰਧ ਡਿੱਗ ਪਈ। ਉਨ੍ਹਾਂ ਦੱਸਿਆ ਕਿ ਇਸ ਨਾਲ ਕਈ ਕੁਆਰਟਰਾਂ ਨੂੰ ਤਰੇਡ਼ਾਂ ਵੀ ਆ ਗਈਆਂ। ਉਨ੍ਹਾਂ ਦੱਸਿਆ ਕਿ ਕੰਧ ਡਿੱਗਣ ਨਾਲ ਉਨ੍ਹਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।