ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਨਵੀਂ ਕਮੇਟੀ ਦੀ ਚੋਣ

Thursday, Jan 24, 2019 - 09:24 AM (IST)

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਨਵੀਂ ਕਮੇਟੀ ਦੀ ਚੋਣ
ਮੋਗਾ (ਬਾਵਾ/ਜਗਸੀਰ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਨਿਹਾਲ ਸਿੰਘ ਵਾਲਾ ਦਾ ਡੈਲੀਗੇਟ ਇਜਲਾਸ ਮੀਰੀ ਪੀਰੀ ਗੁਰਦੁਆਰਾ ਸਾਹਿਬ ਪੱਤੋਂ ਹੀਰਾ ਸਿੰਘ ਵਿਖੇ ਹੋਇਆ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ. ਗੁਰਮੇਲ ਸਿੰਘ ਮਾਛੀਕੇ ਅਤੇ ਜ਼ਿਲਾ ਜਨਰਲ ਸਕੱਤਰ ਰਣਧੀਰ ਸਿੰਘ ਮੀਨੀਆ ਨੇ ਕਿਹਾ ਕਿ ਇਜਲਾਸ ਦਾ ਮਤਲਬ ਸਿਰਫ ਚੋਣ ਕਰਨਾ ਨਹੀਂ ਹੁੰਦਾ ਬਲਕਿ ਪਿਛਲੇ ਸਮੇਂ ਕੀਤੀਆਂ ਸਰਗਰਮੀਆਂ, ਰਹਿ ਗਈਆਂ ਘਾਟਾਂ-ਕਮਜ਼ੋਰੀਆਂ ਦੀ ਚੀਰ-ਫਾਡ਼ ਕਰ ਕੇ ਨਵੇਂ ਸਿਰੇ ਤੋਂ ਵਿਊਂਤਣ ਅਤੇ ਮੰਗਾਂ-ਮਸਲਿਆਂ ਨੂੰ ਹੱਲ ਕਰਨ ਦਾ ਅਹਿਦ ਲੈਣਾ ਹੁੰਦਾ ਹੈ। ਇਸ ਸਮੇਂ ਬਲਾਕ ਪ੍ਰਧਾਨ ਗੁਰਮੇਲ ਸਿੰਘ ਮਾਨ ਦੌਧਰ ਦੇ ਧੰਨਵਾਦੀ ਭਾਸ਼ਣ ਉਪਰੰਤ ਜਨਰਲ ਸਕੱਤਰ ਡਾ. ਜਗਸੀਰ ਸਿੰਘ ਹਿੰਮਤਪੁਰਾ ਵੱਲੋਂ ਦੋ ਸਾਲ ਦੀ ਸਰਗਰਮੀ ਰਿਪੋਰਟ, ਡਾਕਟਰ ਚਮਕੌਰ ਸਿੰਘ ਖਾਈ ਅਤੇ ਸਹਾਇਕ ਵਿੱਤ ਸਕੱਤਰ ਡਾਕਟਰ ਸੁਖਜੀਵਨ ਸਿੰਘ ਤਖ਼ਤੂਪੁਰਾ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਸਮੁੱਚੇ ਡੈਲੀਗੇਟਾਂ ਵੱਲੋਂ ਇਸ ਰਿਪੋਰਟ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਬਾਅਦ ਪੁਰਾਣੀ ਕਮੇਟੀ ਭੰਗ ਕਰ ਕੇ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਜਸਵਿੰਦਰ ਸਿੰਘ ਪੱਤੋ ਨੂੰ ਪ੍ਰਧਾਨ ਅਤੇ ਡਾ. ਅਮਨਪ੍ਰੀਤ ਦੌਧਰ ਨੂੰ ਜਨਰਲ ਸਕੱਤਰ ਚੁਣਿਆ ਗਿਆ। ਬਲਜੋਧ ਰੌਂਤਾ ਸੀਨੀਅਰ ਮੀਤ ਪ੍ਰਧਾਨ, ਸਹਾਇਕ ਸਕੱਤਰ ਡਾ. ਸੁਖਵਿੰਦਰ ਸਿੰਘ ਮੱਲੇਆਣਾ, ਮੀਤ ਪ੍ਰਧਾਨ ਸ਼ਿੰਦਰ ਪਾਲ ਰਾਊਕੇ, ਕੈਸ਼ੀਅਰ ਚਮਕੌਰ ਸਿੰਘ ਖਾਈ, ਸਹਾਇਕ ਕੈਸ਼ੀਅਰ ਡਾ. ਸੁਖਜੀਵਨ ਸਿੰਘ ਤਖਤੂਪੁਰਾ, ਪ੍ਰੈੱਸ ਸਕੱਤਰ ਸ਼ਿਵਰਾਜ ਖੋਟੇ, ਪ੍ਰਚਾਰ ਸਕੱਤਰ ਰਾਜਿੰਦਰ ਸਿੰਘ ਲੋਪੋਂ, ਸਹਾਇਕ ਪ੍ਰੈੱਸ ਸਕੱਤਰ ਕੇਵਲ ਸਿੰਘ ਮਾਛੀਕੇ ਅਤੇ ਆਫਿਸ ਸਕੱਤਰ ਬਲਵਿੰਦਰ ਸਿੰਘ ਨਿਹਾਲ ਸਿੰਘ ਵਾਲਾ ਚੁਣੇ ਗਏ। ਇਸ ਸਮੇਂ ਸੀਨੀਅਰ ਸਾਥੀਆਂ ਦੀ ਸਲਾਹਕਾਰ ਕਮੇਟੀ ਦਾ ਗਠਨ ਵੀ ਕੀਤਾ ਗਿਆ, ਜਿਸ ਵਿਚ ਜਸਵਿੰਦਰ ਸਿੰਘ ਦੀਨਾ, ਸੋਹਣ ਸਿੰਘ ਸੈਦੋਕੇ, ਭਗਵਾਨ ਰਾਮਾ ਚੁਣੇ ਗਏ। ਆਏ ਹੋਏ ਸਾਥੀਆਂ ਦਾ ਡਾਕਟਰ ਸੋਹਨ ਸਿੰਘ ਸਹਿਤ ਸੈਦੋਕੇ, ਡਾ. ਰਾਜਵੀਰ ਸਿੰਘ ਰੌਂਤਾ, ਅਰਜਿੰਦਰ ਸਿੰਘ ਲੋਪੋਂ, ਗੁਰਚਰਨ ਸਿੰਘ ਹਿੰਮਤਪੁਰਾ, ਗੁਰਮੇਲ ਸਿੰਘ ਮਾਨ ਵੱਲੋਂ ਧੰਨਵਾਦ ਕੀਤਾ ਗਿਆ ।

Related News