ਕੈਂਪ ਦੌਰਾਨ 300 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ
Monday, Jan 21, 2019 - 09:42 AM (IST)

ਮੋਗਾ (ਰਾਕੇਸ਼)-ਸਮਾਲਸਰ ਸਮਾਜ ਸੇਵਾ ਸੰਮਤੀ ਤੇ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਡੇਰਾ ਬਾਬਾ ਕੌਲਦਾਸ ਵਿਖੇ ਲਾਇਆ ਗਿਆ। ਸਿਕੰਦਰ ਸਿੰਘ ਪੁੱਤਰ ਬਲਦੇਵ ਸਿੰਘ ਰਾਮਗਡ਼੍ਹੀਆ ਦੁਬਈ ਵਾਲਿਆਂ ਨੇ ਇਸ ਦੌਰਾਨ ਮਹਾਨ ਸੇਵਾ ਕੀਤੀ ਅਤੇ ਸੰਤ ਬਾਬਾ ਰਜਿਕ ਮੁਨੀ ਜੀ ਨੇ ਰਿਬਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ। ਇਸ ਸਮੇਂ ਸਿੰਗਲਾ ਅੱਖਾਂ ਦੇ ਹਸਪਤਾਲ ਦੇ ਮਾਹਿਰ ਡਾ. ਰੋਹਿਤ ਸਿੰਗਲਾ ਵੱਲੋਂ 300 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਅਤੇ 40 ਮਰੀਜ਼ਾਂ ਨੂੰ ਲੈਂਜ਼ ਪਾਉਣ ਲਈ ਚੁਣਿਆ ਗਿਆ। ਇਸ ਮੌਕੇ ਜਗਰੂਪ ਸਿੰਘ, ਮੇਜਰ ਸਿੰਘ, ਬਾਬਾ ਭੱਲਾ, ਕਿਰਮਲ, ਰਾਕੇਸ਼ ਬਿੱਟਾ, ਸੁਖਚੈਨ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਸਿੰਘ, ਮਨੀ ਸਿੰਘ, ਰੇਸ਼ਮ ਸਿੰਘ, ਡਾ. ਕੁਲਦੀਪ, ਕੈਲਾਸ਼, ਹਰਮਨਜੋਤ ਸਿੰਘ, ਡਾ. ਬਲਰਾਜ ਸਿੰਘ ਕੈਸ਼ੀਅਰ ਮਾਨਵ ਸੇਵਾ ਫਾਊਂਡੇਸ਼ਨ ਪੰਜਾਬ ਆਦਿ ਹਾਜ਼ਰ ਸਨ।