ਵਿਦਿਆਰਥੀਆਂ ਨੂੰ ਪੜ੍ਹਾਈ ਦੀ ਮਹੱਤਤਾ ਸਬੰਧੀ ਦਿੱਤੀ ਜਾਣਕਾਰੀ

Monday, Jan 21, 2019 - 09:42 AM (IST)

ਵਿਦਿਆਰਥੀਆਂ ਨੂੰ ਪੜ੍ਹਾਈ ਦੀ ਮਹੱਤਤਾ ਸਬੰਧੀ ਦਿੱਤੀ ਜਾਣਕਾਰੀ
ਮੋਗਾ (ਬਿੰਦਾ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਡਗਰੂ ਵਿਖੇ ਸਾਲਾਨਾ ਸਮਾਗਮ ਜ਼ਿਲਾ ਕੋਆਰਡੀਨੇਟਰ ਬਲਦੇਵ ਰਾਮ ਤੇ ਮੁੱਖ ਅਧਿਆਪਕ ਗੁਰਮੁੱਖ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ। ਪਾਠ ਦੇ ਭੋਗ ਤੇ ਅਰਦਾਸ ਤੋਂ ਬਾਅਦ ਸਟੇਜ ਸੈਕਟਰੀ ਹਰਪ੍ਰੀਤ ਸਿੰਘ ਨੇ ਧਾਰਮਕ ਗੀਤ ਪੇਸ਼ ਕੀਤਾ । ਇਸ ਮੌਕੇ ਮੈਡਮ ਪ੍ਰਦੀਪ ਕੁਮਾਰੀ ਨੇ ਸਕੂਲ ਦੀ ਸਾਲਾਨਾ ਰਿਪੋਰਟ ਪਡ਼੍ਹੀ ਤੇ ਸਕੂਲ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਾਬਕਾ ਸਰਪੰਚ ਬਾਘ ਸਿੰਘ ਨੇ ਵਿਦਿਆਰਥੀਆਂ ਨੂੰ ਪਡ਼੍ਹਾਈ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਗਿੱਧਾ, ਭਗਡ਼ਾ, ਡਾਂਸ ਆਦਿ ਪੇਸ਼ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਪਹੁੰਚੀ ਮੈਡਮ ਸੰਤੋਸ਼ ਚਾਵਲਾ ਨੇ ਵਿਦਿਆਰਥੀਆਂ ਨੂੰ ਮਿਹਨਤ ਨਾਲ ਪਡ਼੍ਹਾਈ ਕਰ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੱਪਡ਼ੇ ਵੀ ਵੰਡੇ। ਇਸ ਸਮੇਂ ਕਿਰਨਦੀਪ ਕੌਰ, ਐੱਨ.ਆਰ.ਆਈ. ਸੋਹਨ ਸਿੰਘ, ਸਤਨਾਮ ਸਿੰਘ, ਮੁੱਖ ਅਧਿਆਪਕ ਰਾਜੇਸ਼ ਖੰਨਾ, ਰਾਜਵਿੰਦਰ ਸਿੰਘ, ਬਸੰਤ ਸਿੰਘ, ਗੁਰਵਿੰਦਰ ਸਿੰਘ, ਰਣਧੀਰ ਸਿੰਘ, ਜਿੰਦਾ ਬਰਾਡ਼, ਸਤਪਾਲ ਸਿੰਘ, ਕ੍ਰਾਂਤੀ ਪ੍ਰਸਾਦ, ਚਮਕੌਰ ਸਿੰਘ, ਮੈਡਮ ਹਰਪ੍ਰੀਤ ਕੌਰ, ਮਾਸਟਰ ਗੁਰਦੀਪ ਸਿੰਘ ਹਾਜ਼ਰ ਸਨ।

Related News