ਸਰਕਾਰੀ ਹਾਈ ਸਕੂਲ ਦੇ ਕਮਰੇ ਦਾ ਉਦਘਾਟਨ
Wednesday, Jan 16, 2019 - 09:31 AM (IST)

ਮੋਗਾ (ਬਿੰਦਾ)-ਸਰਕਾਰੀ ਹਾਈ ਸਕੂਲ ਲੋਹਗਡ਼੍ਹ ਵਿਖੇ ਸਾਲਾਨਾ ਸਮਾਗਮ ’ਚ ਪ੍ਰੋ. ਸਾਧੂ ਸਿੰਘ ਐੱਮ. ਪੀ. ਦੇ ਪਹੁੰਚਣ ’ਤੇ ਮੁੱਖ ਅਧਿਆਪਕ ਰੇਸ਼ਮ ਸਿੰਘ ਰੰਧਾਵਾ, ਇਕਬਾਲ ਸਿੰਘ ਸਮਰਾ, ਸੰਜੀਵ ਅਰੋਡ਼ਾ, ਦਾਨੀ ਮਲਕੀਤ ਸਿੰਘ ਅਤੇ ਸਮੂਹ ਸਟਾਫ ਨੇ ਹਾਰ ਪਾਏ ਅਤੇ ਗੁਲਦਸਤਾ ਦੇ ਕੇ ਸਤਿਕਾਰ ਨਾਲ ਸਵਾਗਤ ਕੀਤਾ। ਪ੍ਰੋ. ਸਾਧੂ ਸਿੰਘ ਐੱਮ. ਪੀ. ਨੇ ਆਪਣੇ ਕਰ-ਕਮਲਾਂ ਨਾਲ ਕਮਰੇ ਦਾ ਉਦਘਾਟਨ ਕੀਤਾ। ਇਸ ਸਮਾਗਮ ’ਚ ਉਨ੍ਹਾਂ ਨੇ ਸਕੂਲ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ। ਮੁੱਖ ਅਧਿਆਪਕ ਰੰਧਾਵਾ ਨੇ ਸਕੂਲ ਦੀਆਂ ਸਮੁੱਚੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਸਕੂਲ ਦੀਆਂ ਹੋਰ ਲੋਡ਼ਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਮੈਡਮ ਗੁਰਪਿੰਦਰ ਕੌਰ, ਜਸਵਿੰਦਰ ਕੌਰ, ਮਨਦੀਪ ਕੌਰ, ਵੀਰਪਾਲ ਕੌਰ, ਗਣੀਸ਼ ਪੱਬੀ, ਪ੍ਰਦੀਪ ਕੁਮਾਰ, ਸਿਮਰਨਜੀਤ ਕੌਰ, ਸੋਨੀਆ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਸਮੂਹ ਐੱਸ. ਐੱਮ. ਸੀ. ਅਤੇ ਪੀ. ਟੀ. ਏ. ਸਟਾਫ, ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸਿਮਰਜੀਤ ਕੌਰ ਨੇ ਬਾਖੂਬੀ ਨਿਭਾਈ।