ਹਲਕੀ ’ਕਿਣ- ਮਿਣ’ ਮਗਰੋਂ ਡਿੱਗਿਆ ਪਾਰਾ, ਮਿਲੀ ਗਰਮੀ ਤੋਂ ਰਾਹਤ, ਲਿੰਫਟਿੰਗ ਦੇ ਢਿੱਲੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

Wednesday, May 05, 2021 - 10:33 AM (IST)

ਹਲਕੀ ’ਕਿਣ- ਮਿਣ’ ਮਗਰੋਂ ਡਿੱਗਿਆ ਪਾਰਾ, ਮਿਲੀ ਗਰਮੀ ਤੋਂ ਰਾਹਤ, ਲਿੰਫਟਿੰਗ ਦੇ ਢਿੱਲੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ

ਮੋਗਾ (ਗੋਪੀ ਰਾਊਕੇ/ ਬਿੰਦਾ) - ਮਾਲਵਾ ਖਿੱਤੇ ’ਚ ਦੁਪਹਿਰ ਮਗਰੋਂ ਅਚਾਨਕ ਮੌਸਮ ਦੇ ਵਿਗੜੇ ਮਿਜ਼ਾਜ ਕਾਰਨ ਚੱਲੀਆਂ ਤੇਜ਼ ਹਵਾਵਾਂ ਤੇ ਹੋਈ ਹਲਕੀ ’ਕਿਣ- ਮਿਣ’ ਮਗਰੋਂ ਯਕਦਮ ਪਾਰਾ ਡਿੱਗਾ ਹੈ, ਜਿਸ ਨਾਲ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਮੌਸਮ ਦੇ ਬਦਲਣ ਨਾਲ ਪਿਛਲੇ ਇਕ ਹਫ਼ਤੇ ਤੋਂ ਗਰਮੀ ਕਾਰਨ ’ਹਾਲੋ-ਬੇਹਾਲ’ ਹੋ ਰਹੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਦੂਜੇ ਪਾਸੇ ਮੌਸਮ ਵਿਭਾਗ ਵਲੋਂ 6 ਤੋਂ 8 ਮਈ ਤੱਕ ਮੌਸਮ ਮੁੜ ਠੰਡਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ, ਜਿਸ ਨਾਲ ਕੁਝ ਥਾਵਾਂ ’ਤੇ ਹਲਕਾ ਮੀਂਹ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਆਉਣ ਵਾਲੇ ਦਿਨਾਂ ਵਿਚ ਵੀ ਰਾਹਤ ਮਿਲਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਇਕੱਤਰ ਵੇਰਵਿਆਂ ਅਨੁਸਾਰ ਹਲਕੀ ਕਿਣ ਮਿਣ ਨਾਲ ਮੋਗਾ ਦੀ ਦਾਣਾ ਮੰਡੀ ’ਚ ਖ੍ਰੀਦ ਏਜੰਸੀਆਂ ਦੀਆਂ ਪਈਆਂ 3 ਲੱਖ ਦੇ ਲਗਭਗ ਬੋਰੀਆਂ ਭਿੱਜ ਗਈਆਂ ਹਨ, ਜਿਸ ਕਾਰਨ ਕਿਸਾਨ ਪਰੇਸ਼ਾਨ ਹੋ ਗਏ। ਇਹ ਪਹਿਲੀ ਦਫ਼ਾ ਦੇਖਣ ਨੂੰ ਮਿਲ ਰਿਹਾ ਹੈ ਕਿ ਪਹਿਲਾ ਬਰਦਾਨੇ ਦੀ ਘਾਟ ਕਰ ਕੇ ਖ੍ਰੀਦ ਦਾ ਕੰਮ ਹਾੜ੍ਹੀ ਦੇ ਮੌਸਮ ਦੌਰਾਨ ਵੀ ਬੇਹੱਦ ਲੰਮਾ ਚਲਾ ਗਿਆ ਅਤੇ ਹੁਣ ਲਿਫਟਿੰਗ ਦੇ ਢਿੱਲੇ ਪ੍ਰਬੰਧਾਂ ਕਰ ਕੇ ਮੋਗਾ ਦੀ ਮੁੱਖ ਦਾਣਾ ਮੰਡੀ ਸਮੇਤ ਛੋਟੀਆਂ ਮੰਡੀਆਂ ਵਿੱਚ ਖ੍ਰੀਦ ਕੀਤੀਆਂ ਕਣਕ ਦੀਆਂ ਬੋਰੀਆਂ ਪਈਆਂ ਹਨ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਇਸ ਤਰ੍ਹਾਂ ਦੀ ਬਣੀ ਸਥਿਤੀ ਮਗਰੋਂ ਲਿਫਟਿੰਗ ਦੇ ਢਿੱਲੇ ਪ੍ਰਬੰਧਾਂ ਦੀ ਪੋਲ ਇਕ ਵਾਰ ਫ਼ਿਰ ਖੁੱਲ੍ਹ ਗਈ ਹੈ। ਦੱਸਣਾ ਬਣਦਾ ਹੈ ਕਿ ਐਤਕੀ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀ ’ਚ ਸਭ ਪ੍ਰਬੰਧ ਮਕੁੰਮਲ ਹੋਣ ਦੇ ਵੱਡੇ ਦਾਅਵੇ ਕੀਤੇ ਪਰ ਸਾਰੇ ਪ੍ਰਸ਼ਾਸਨਿਕ ਦਾਅਵੇ ’ਫੇਲ’ ਸਾਬਤ ਹੋਏ ਹਨ। ਇਸੇ ਦੌਰਾਨ ਵਾਤਾਵਰਣ ਪ੍ਰੇਮੀਆਂ ਦਾ ਕਹਿਣਾ ਹੈ ਕਿ ਹਲਕੀ ਬਾਰਿਸ਼ ਮਗਰੋਂ ਚਾਰੇ ਪਾਸੇ ਹਰਿਆਲੀ ਦੇਖਣ ਨੂੰ ਮਿਲ ਰਹੀ ਹੈ, ਕਿਉਂਕਿ ਹਲਕੀ ਕਿਣ ਮਿਣ ਨੇ ਪੌਦਿਆਂ ਦੇ ਪੱਤਿਆਂ ਨੂੰ ਧੋ ਸੰਵਾਰ ਦਿੱਤਾ ਹੈ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ 

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨ ਭੇਂਟ


author

rajwinder kaur

Content Editor

Related News