ਪੰਜਾਬ ਦੀ ਝਾਕੀ ਦੇ ਮੁੱਦੇ ’ਤੇ ਝੁਕੀ ਮੋਦੀ ਸਰਕਾਰ! ਅਗਲੇ ਤਿੰਨ ਸਾਲਾਂ ਲਈ ਕੀਤਾ ਇਹ ਫ਼ੈਸਲਾ

Friday, Jan 12, 2024 - 04:05 AM (IST)

ਪੰਜਾਬ ਦੀ ਝਾਕੀ ਦੇ ਮੁੱਦੇ ’ਤੇ ਝੁਕੀ ਮੋਦੀ ਸਰਕਾਰ! ਅਗਲੇ ਤਿੰਨ ਸਾਲਾਂ ਲਈ ਕੀਤਾ ਇਹ ਫ਼ੈਸਲਾ

ਲੁਧਿਆਣਾ (ਮੁੱਲਾਂਪੁਰੀ)- ਦੇਸ਼ ਦੀ ਮੋਦੀ ਸਰਕਾਰ ਦੇ ਮਹਿਮਕੇ ਕਲਚਰਲ ਵਿਭਾਗ ਤੇ ਹੋਰਨਾਂ ਵਿਭਾਗਾਂ ਨੇ ਅੱਜ ਪੰਜਾਬ ਸਰਕਾਰ ਵੱਲੋਂ 26 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿਚ ਪਹਿਲਾਂ ਰੱਦ ਕੀਤੀ ਝਾਕੀ ਇਹ ਆਖ ਕੇ ਰੱਦ ਕਰ ਦਿੱਤਾ ਸੀ ਕਿ ਇਹ ਸਰਕਾਰ ਦੇ ਕਾਇਦੇ ਕਾਨੂੰਨ ਦੇ ਫਿੱਟ ਨਹੀਂ ਹੈ ਜਿਸ ਨੂੰ ਲੈ ਕੇ ਕਾਫੀ ਵਾਦ-ਵਿਵਾਦ ਛਿੜਿਆ ਹੋਇਆ ਸੀ। ਇੱਥੋਂ ਤੱਕ ਕਿ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੱਦ ਕੀਤੀ ਝਾਕੀ ਨੂੰ ਲੈ ਕੇ ਇਕ ਦੂਜੇ ਖ਼ਿਲਾਫ਼ ਤੂੰ-ਤੂੰ ਮੈਂ-ਮੈਂ ’ਤੇ ਉੱਤਰੇ ਹੋਏ ਸਨ, ਪਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਾਮ ਨੂੰ ਸਾਫ ਕਰ ਦਿੱਤਾ ਕਿ ਹੁਣ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੀ ਝਾਕੀ ਨੂੰ ਇਸ ਵਾਰ 26 ਜਨਵਰੀ ਤੋਂ ਇਲਾਵਾ ਅਗਲੇ ਤਿੰਨ ਸਾਲਾਂ ਵਾਸਤੇ ਹੀ ਹਰੀ ਝੰਡੀ ਦੇ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਝਾਕੀ ਦਿੱਲੀ ਪਰੇਡ ਵਿਚ ਸ਼ਾਮਲ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ, ਸੁਖਬੀਰ ਬਾਦਲ ਵੱਲੋਂ ਕੀਤੇ ਕੇਸ ਨੂੰ ਲੈ ਕੇ ਵੀ ਕਹੀਆਂ ਇਹ ਗੱਲਾਂ

ਇੱਥੇ ਦੱਸਣਾ ਉਚਿਤ ਹੋਵੇਗਾ ਕਿ ਕੇਂਦਰ ਸਰਕਾਰ ਵੱਲੋਂ ਹਰੀ ਝੰਡੀ ਦੇਣ ਤੋਂ ਬਾਅਦ ਹੁਣ ਮੋਦੀ ਸਰਕਾਰ ਪੰਜਾਬ ਦੀ ਝਾਕੀ ਅੱਗੇ ਝੁਕੀ ਦਿਖਾਈ ਦੇ ਰਹੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਮੋਦੀ ਸਰਕਾਰ ਵੱਲੋਂ ਰੱਦ ਕੀਤੀ ਝਾਕੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਹੁਣ ਉਹ ਰੱਦ ਹੋਈ ਝਾਕੀ ਨੂੰ ਪਿੰਡ-ਪਿੰਡ ਵਿੱਚ ਦਿਖਾਉਣਗੇ। ਸ਼ਾਇਦ ਇਸ ਦੇ ਚਲਦੇ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੋਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News