ਕੀ ਮੋਦੀ ਸਰਕਾਰ NIA ਤੋਂ ਕਿਸਾਨ ਸਮਰਥੱਕਾਂ ਨੂੰ ਨੋਟਿਸ ਜਾਰੀ ਕਰਵਾਕੇ 26 ਦਾ ਮਾਰਚ ਰੋਕ ਸਕੇਗੀ?

Sunday, Jan 17, 2021 - 02:32 PM (IST)

ਅੰਮ੍ਰਿਤਸਰ (ਅਨਜਾਣ) - ਕੀ ਮੋਦੀ ਸਰਕਾਰ NIA ਤੋਂ ਕਿਸਾਨ ਸਮਰਥੱਕਾਂ ਨੂੰ ਨੋਟਿਸ ਜਾਰੀ ਕਰਵਾਕੇ 26 ਦਾ ਟਰੈਕਟਰ-ਟਰਾਲੀ ਮਾਰਚ ਰੋਕ ਸਕੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫੈਡਟੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕੇਵਲ ਪੰਜਾਬ ਦੇ ਕਿਸਾਨਾ ਦਾ ਨਹੀਂ ਸਗੋਂ ਹਰ ਜ਼ਿਲ੍ਹੇ ਦੇ ਕਿਸਾਨ ਤੇ ਸਮੁੱਚੇ ਭਾਰਤ ਵਾਸੀਆਂ ਦਾ ਹੈ। ਆਪਣੇ ਦੇਸ਼ ਵਾਸੀਆਂ ਦੇ ਹੱਕਾਂ ਲਈ ਲੜਾਈ ਲੜਨਾ ਕੋਈ ਗੁਨਾਹ ਨਹੀਂ। ਇਸ ਲਈ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਪਿੱਛੇ ਨਹੀਂ ਹਟਾਂਗੇ। 

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ

PunjabKesari

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

ਉਨ੍ਹਾਂ ਤਸਵੀਰਾਂ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਮੋਦੀ ਸਰਕਾਰ ਦੀ ਸ਼ਹਿ ‘ਤੇ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ.ਆਈ.ਏ) ਨੇ ਅਦਾਕਾਰ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ, ਆਵਾਜ਼-ਏ-ਕੌਮ ਜਥੇਬੰਧੀ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਸਿੱਖ ਯੂਥ ਪਾਵਾਰ ਆਫ਼ ਪੰਜਾਬ ਦੇ ਆਗੂ ਭਾਈ ਪ੍ਰਦੀਪ ਸਿੰਘ ਲੁਧਿਆਣਾ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਪਲਵਿੰਦਰ ਸਿੰਘ ਅਮਰਕੋਟ, ਗੁਰਮਤਿ ਪਚਾਰ ਸੇਵਾ ਲਹਿਰ ਦੇ ਆਗੂ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਆਦਿ ਨੂੰ ਸੰਮਨ ਜਾਰੀ ਕਰਕੇ ਦਿੱਲੀ ਪੇਸ਼ ਹੋਣ ਲਈ ਕਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ

PunjabKesari

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ

ਜ਼ਿਕਰਯੋਗ ਹੈ ਕਿ ਇਹ ਸਾਰੇ ਨੌਜਵਾਨ ਕਿਸਾਨੀ ਸੰਘਰਸ਼ ਦੇ ਹਮਾਇਤੀ ਸਨ ਤੇ ਸੰਘਰਸ਼ ਵਿੱਚ ਸਰਗਰਮ ਸਨ। ਜਿਨ੍ਹਾਂ ’ਤੇ ਸਰਕਾਰ ਸ਼ਿਕੰਜਾ ਕੱਸ ਕੇ ਦਿੱਲੀ ਦੀ 26 ਜਨਵਰੀ ਦੀ ਟਰੈਕਟਰ-ਟਰਾਲੀ ਰੈਲੀ ਨੂੰ ਰੋਕ ਕੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਸਿਰਜਣਾ ਚਾਹੁੰਦੀ ਹੈ।


rajwinder kaur

Content Editor

Related News