ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

Thursday, Nov 28, 2024 - 03:26 PM (IST)

ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ

ਫਿਰੋਜ਼ਪੁਰ (ਖੁੱਲਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ 5 ਹਵਾਲਾਤੀਆਂ ਅਤੇ 1 ਕੈਦੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 5ਹਵਾਲਾਤੀਆਂ ਅਤੇ 1 ਕੈਦੀ ਕੋਲੋਂ 6 ਮੋਬਾਇਲ ਫੋਨ ਬਰਾਮਦ ਹੋਏ ਹਨ।

ਹਵਾਲਾਤੀਆਂ ਗੁਰਬਖਸ਼ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਮੁਹੱਲਾ ਜੱਟਾਂ ਵਾਲਾ ਜ਼ੀਰਾ, ਹਵਾਲਾਤੀ ਲਵਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ, ਹਵਾਲਾਤੀ ਸਤਨਾਮ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਚੱਕ ਮਹੰਤਾਂ ਵਾਲਾ ਉਰਫ਼ ਬੂੰਗੀ ਥਾਣਾ ਗੁਰੂਹਰਸਹਾਏ ਫਿਰੋਜ਼ਪੁਰ, ਕੈਦੀ ਬੰਦੀ ਰਮੇਸ਼ ਸਿੰਘ ਉਰਫ਼ ਮੇਸ਼ਾ ਪੁੱਤਰ ਜਗਤਾਰ ਸਿੰਘ ਵਾਸੀ ਭੰਡਾਰੀਆਂ ਵਾਲੀ ਹਾਲ ਅਮੀਰ ਖਾਸ, ਜ਼ਿਲ੍ਹਾ ਫਾਜ਼ਿਲਕਾ, ਹਵਾਲਾਤੀ ਸੰਜੀਵ ਕੁਮਾਰ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਜਲਾਲ ਵਾਲਾ, ਹਵਾਲਾਤੀ ਅਨੁਰਾਗ ਉਰਫ਼ ਸੱਗੂ ਪੁੱਤਰ ਸੁਰਜੀਤ ਸਿੰਘ ਵਾਸੀ ਵਰਿਆ ਕੋਲੋਂ ਤਲਾਸ਼ੀ ਲੈਣ ਦੌਰਾਨ 6 ਮੋਬਾਇਲ ਫੋਨ ਬਰਾਮਦ ਹੋਏ। ਪੁਲਸ ਨੇ ਦੱÎਸਿਆ ਕਿ ਉਕਤ ਹਵਾਲਾਤੀਆਂ ਅਤੇ ਕੈਦੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


 


author

Babita

Content Editor

Related News