ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)
Friday, Jan 28, 2022 - 10:57 PM (IST)
ਜਲੰਧਰ (ਵੈੱਬ ਡੈਸਕ)- ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ 20 ਫਰਵਰੀ ਨੇੜੇ ਆ ਰਹੀ ਹੈ, ਤਿਉਂ-ਤਿਉਂ ਚੋਣ ਮਾਹੌਲ ਵੀ ਪੂਰੀ ਤਰ੍ਹਾ ਗਰਮਾ ਰਿਹਾ ਹੈ। ਸਿਆਸੀ ਆਗੂਆਂ ਨੇ ਇਕ-ਦੂਜੇ ’ਤੇ ਸ਼ਬਦੀ ਹਮਲੇ ਕਰ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਇਸੇ ਦਰਮਿਆਨ ਵਿਧਾਨ ਸਭਾ ਹਲਕਾ ਮੁਕਤਸਰ ਤੋਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਰੋਜ਼ੀ ਬਰਕੰਦੀ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨੇ ਵਿੰਨ੍ਹੇ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ
ਰੋਜ਼ੀ ਬਰਕੰਦੀ ਨੇ ਕਿਹਾ ਕਿ ਸੀ. ਐੱਮ. ਚੰਨੀ ਨੇ 111 ਦਿਨ ਦੇ ਆਪਣੇ ਕਾਰਜਕਾਲ ਦੌਰਾਨ ਅਤੇ ਸਿੱਧੂ ਨੇ ਆਪਣੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਕੋਈ ਵਧੀਆ ਕੰਮ ਨਹੀਂ ਕੀਤਾ। ਕਾਂਗਰਸ ਸਰਕਾਰ ਨੇ ਅਕਾਲੀ ਦਲ 'ਤੇ ਡਰੱਗਜ਼, ਬੇਅਦਬੀ ਅਤੇ ਰੇਤੇ ਦੀ ਮਾਈਨਿੰਗ ਦੇ ਝੂਠੇ ਕੇਸ ਦਰਜ ਕਰਵਾਏ । ਮੌਜੂਦਾ ਸਰਕਾਰ ਨੇ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਘਰ-ਘਰ ਨੌਕਰੀ, ਮਜ਼ਦੂਰ ਦਾ ਕਰਜ਼ਾ ਮੁਆਫ ਹੋਵੇਗਾ ਪਰ ਕੀਤਾ ਕੁਝ ਨਹੀਂ। ਉਨ੍ਹਾਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਨੇ ਤਿੰਨ ਡੀ. ਜੀ. ਪੀ. ਬਦਲ ਕੇ ਬਿਕਰਮ ਸਿੰਘ ਮਜੀਠੀਆ 'ਤੇ ਝੂਠਾ ਪਰਚਾ ਦਰਜ ਕਰਵਾਇਆ। ਉਹ ਹੁਣ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ।
ਵੇਖੋ ਰੋਜ਼ੀ ਬਰਕੰਦੀ ਤੇ ਉਹਨਾ ਦੇ ਪਰਿਵਾਰ ਨਾਲ ਦਿਲਚਸਪ ਗੱਲਬਾਤ, ਪੱਤਰਕਾਰ ਰਮਨਦੀਪ ਸੋਢੀ ਦੇ ਨਾਲਵੇਖੋ ਰੋਜ਼ੀ ਬਰਕੰਦੀ ਤੇ ਉਹਨਾ ਦੇ ਪਰਿਵਾਰ ਨਾਲ ਦਿਲਚਸਪ ਗੱਲਬਾਤ, ਪੱਤਰਕਾਰ ਰਮਨਦੀਪ ਸੋਢੀ ਦੇ ਨਾਲ #rozybarkandi #mlarozybarkandi
Posted by JagBani on Friday, January 28, 2022
ਰੋਜ਼ੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿਛਲੀ ਵਾਰ ਵੀ ਕਿਹਾ ਸੀ 100 ਸੀਟਾਂ ਜਿੱਤਾਂਗੇ ਪਰ ਉਨ੍ਹਾਂ ਦੀ 35 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ। ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਖਰੀਦ ਕੇ ਝੂਠੇ ਸਰਵੇ ਕਰਵਾਏ। ਉਨ੍ਹਾਂ ਨੇ ਦੱਸਿਆ ਕਿ ਗਰਾਊਂਡ ਲੈਵਲ 'ਤੇ ਸਿਆਸੀ ਬੰਦੇ ਦਾ 25 ਤੋਂ 30 ਸਾਲ ਦੇ ਬਾਅਦ ਕੰਮ ਦਾ ਪਤਾ ਲੱਗਦਾ ਹੈ। ਸੋਸ਼ਲ ਮੀਡੀਆ ਠੀਕ ਹੈ ਪਰ ਜੋ ਸਿਆਸੀ ਬੰਦੇ ਨੇ 25 ਸਾਲ ਪਾਰਟੀ ਵਿਚ ਕੰਮ ਕੀਤਾ ਹੈ, ਉਹ ਸੋਸ਼ਲ ਮੀਡੀਆ ਨਹੀਂ ਕਰ ਸਕਦਾ। ਉਨ੍ਹਾਂ ਨੇ ਮੌਜੂਦਾ ਚੰਨੀ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ ਤੇ ਕਿਹਾ ਕਿ ਮੁਲਾਜ਼ਮ ਧਰਨਿਆ 'ਤੇ ਬੈਠੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਹੈ, ਜੋ ਪੰਜਾਬ ਦੀ ਗੱਲ ਕਰਦਾ ਹੈ। ਅਕਾਲੀ ਦਲ ਦਾ ਸਿਰਫ ਇਕੋ ਏਜੰਡਾ ਪੰਜਾਬ ਹੈ।
ਇਸ ਦੌਰਾਨ ਰੋਜ਼ੀ ਬਰਕੰਦੀ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਰੋਜ਼ੀ ਬਰਕੰਦੀ ਦੀ ਧੀ ਖੁਸ਼ਮੇਹਰ ਕੌਰ ਬਰਕੰਦੀ ਵੀ ਚੋਣ ਪ੍ਰਚਾਰ ਵਿਚ ਸਾਥ ਦੇ ਰਹੀ ਹੈ।ਉਨ੍ਹਾਂ ਨੇ ਦੱਸਿਆ ਕਿ ਅਸੀਂ ਸ਼ੁਰੂ ਤੋਂ ਹੀ ਸਿਆਸਤ ਵਿਚ ਹਾਂ। ਉਨ੍ਹਾਂ ਨੇ ਦੱਸਿਆ ਕਿ ਮੁਕਤਸਰ ਸਾਹਿਬ ਇਕ ਇਤਿਹਾਸਕ ਜਗ੍ਹਾ ਹੈ ਅਤੇ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸ਼ਹਿਰ 'ਚ ਵਿਕਾਸ ਕਾਰਜ ਕਰਵਾ ਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।