ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ 'ਚ ਲੱਗੀਆਂ ਰੌਣਕਾਂ
Thursday, Feb 14, 2019 - 11:34 AM (IST)
ਅੰਮ੍ਰਿਤਸਰ (ਸੁਮੀਤ) - ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਦੇ ਵਿਆਹ ਨੂੰ ਹੁਣ ਕੁਝ ਕੁ ਦਿਨ ਹੀ ਰਹਿ ਗਏ ਹਨ। ਦੱਸ ਦੇਈਏ ਕਿ ਬਲਜਿੰਦਰ ਕੌਰ ਦਾ ਵਿਆਹ 17 ਫਰਵਰੀ ਨੂੰ ਮਾਝੇ ਦੇ ਜਰਨੈਲ ਸੁਖਰਾਜ ਸਿੰਘ ਨਾਲ ਹੋਣ ਵਾਲਾ ਹੈ। ਉਨ੍ਹਾਂ ਦੇ ਵਿਆਹ ਤੋਂ ਬਾਅਦ 19 ਫਰਵਰੀ ਨੂੰ ਰਿਸਪੈਸ਼ਨ ਪਾਰਟੀ ਰੱਖੀ ਗਈ ਹੈ। ਉਨ੍ਹਾਂ ਦੇ ਵਿਆਹ ਤੋਂ ਬਾਅਦ 19 ਫਰਵਰੀ ਨੂੰ ਰਿਸਪੈਸ਼ਨ ਪਾਰਟੀ ਰੱਖੀ ਗਈ ਹੈ। ਵਿਆਹ ਨੂੰ ਲੈ ਕੇ ਦੋਵਾਂ ਦੇ ਘਰਾਂ 'ਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰਿਵਾਰ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।
ਦੱਸ ਦੇਈਏ ਕਿ ਵਿਧਾਇਕ ਬਲਜਿੰਦਰ ਸਿੰਘ ਦੇ ਹੋਣ ਵਾਲੇ ਪਤੀ ਸੁਖਰਾਜ ਸਿੰਘ ਦੇ ਮਾਤਾ-ਪਿਤਾ ਨੂੰ ਆਪਣੇ ਪੁੱਤ ਦੇ ਵਿਆਹ ਦਾ ਬਹੁਤ ਚਾਅ ਹੈ। ਉਨ੍ਹਾਂ ਨੇ ਆਪਣੀ ਹੋਣ ਵਾਲੀ ਸਿਆਸਤਦਾਨ ਨੂੰਹ ਲਈ ਸੋਹਣੇ ਅਤੇ ਬਹੁਤ ਹੀ ਖਾਸ ਤਰ੍ਹਾਂ ਦੇ ਸੂਟ ਅਤੇ ਗਹਿਣੇ ਬਣਵਾਏ ਹਨ। ਇਸ ਖੁਸ਼ੀ ਭਰੇ ਮਾਹੌਲ 'ਚ ਸੁਖਰਾਜ ਦੀ ਮਾਤਾ ਜੀ ਨੇ ਕਿਹਾ ਕਿ ਉਹ ਜਿਸ ਤਰ੍ਹਾਂ ਦੀ ਨੂੰਹ ਚਾਹੁੰਦੀ ਸੀ ਉਨ੍ਹਾਂ ਨੂੰ ਉਸੇ ਤਰ੍ਹਾਂ ਦੀ ਨੂੰਹ ਮਿਲੀ ਹੈ।