ਲੁਧਿਆਣਾ ''ਚ 3 ਨਾਬਾਲਗ ਦੋਸਤਾਂ ਨੇ ਬੱਚੇ ਨਾਲ ਕੀਤੀ ਬਦਫ਼ੈਲੀ

Monday, Mar 15, 2021 - 09:57 AM (IST)

ਲੁਧਿਆਣਾ ''ਚ 3 ਨਾਬਾਲਗ ਦੋਸਤਾਂ ਨੇ ਬੱਚੇ ਨਾਲ ਕੀਤੀ ਬਦਫ਼ੈਲੀ

ਲੁਧਿਆਣਾ (ਰਿਸ਼ੀ) : 8 ਸਾਲ ਦੇ ਮਾਸੂਮ ਬੱਚੇ ਨਾਲ 6ਵੀਂ ਜਮਾਤ ’ਚ ਪੜ੍ਹਨ ਵਾਲੇ 3 ਨਾਬਾਲਗ ਦੋਸਤਾਂ ਵੱਲੋਂ ਬਦਫ਼ੈਲੀ ਕਰਨ ਦੀ ਖ਼ਬਰ ਹੈ। ਇਸ ਮਾਮਲੇ ’ਚ ਥਾਣਾ ਦਰੇਸੀ ਦੀ ਪੁਲਸ ਨੇ ਉਕਤ ਤਿੰਨਾਂ ਦੋਸਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ਦੂਜੇ ਪਾਸੇ ਪੀੜਤ ਬੱਚੇ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾ ਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਜਾਂਚ ਅਧਿਕਾਰੀ ਬਲਵਿੰਦਰ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਇਕ ਜਨਾਨੀ ਨੇ ਦੱਸਿਆ ਕਿ ਉਸ ਦਾ 8 ਸਾਲ ਦਾ ਬੱਚਾ ਦੂਜੀ ਜਮਾਤ ’ਚ ਪੜ੍ਹਦਾ ਹੈ, ਜਦ ਕਿ ਮੁਲਜ਼ਮ 6ਵੀਂ ਜਮਾਤ ਦੇ ਵਿਦਿਆਰਥੀ ਹਨ। ਸਾਰੇ ਬੱਚੇ ਕਾਫੀ ਸਮੇਂ ਤੋਂ ਇਕੱਠੇ ਖੇਡਦੇ ਸਨ। ਸ਼ੁੱਕਰਵਾਰ ਦੁਪਹਿਰ ਲਗਭਗ 2 ਵਜੇ ਉਸ ਨੂੰ ਆਪਣੇ ਬੱਚੇ ਦੇ ਰੌਲਾ ਪਾਉਣ ਦੀ ਆਵਾਜ਼ ਸੁਣਾਈ ਦਿੱਤੀ।

ਜਦੋਂ ਉਸ ਨੇ ਆਪਣੇ ਵਿਹੜੇ ਦੀ ਛੱਤ ’ਤੇ ਜਾ ਕੇ ਦੇਖਿਆ ਤਾਂ ਇਹ ਮੁਲਜ਼ਮ ਉਸ ਦੇ ਪੁੱਤਰ ਨਾਲ ਇਹ ਕਾਰਾ ਕਰ ਰਹੇ ਸਨ। ਇਸ ਤੋਂ ਬਾਅਦ ਉਸ ਨੇ ਤੁਰੰਤ ਆਪਣੇ ਪਤੀ ਨੂੰ ਫੋਨ ਕਰ ਕੇ ਘਰ ਬੁਲਾਇਆ ਅਤੇ ਉਕਤ ਨਾਬਾਲਗ ਬੱਚਿਆਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।


author

Babita

Content Editor

Related News