ਨਾਬਾਲਗ ਧੀ ਨੂੰ ਢਿੱਡ ਦਰਦ ਦੀ ਦਵਾਈ ਦਿਵਾਉਣ ਗਏ ਪਰਿਵਾਰ ਦੇ ਉੱਡੇ ਹੋਸ਼, ਨਿਕਲੀ 4 ਮਹੀਨਿਆਂ ਦੀ ਗਰਭਵਤੀ

Tuesday, Jul 12, 2022 - 09:14 AM (IST)

ਨਾਬਾਲਗ ਧੀ ਨੂੰ ਢਿੱਡ ਦਰਦ ਦੀ ਦਵਾਈ ਦਿਵਾਉਣ ਗਏ ਪਰਿਵਾਰ ਦੇ ਉੱਡੇ ਹੋਸ਼, ਨਿਕਲੀ 4 ਮਹੀਨਿਆਂ ਦੀ ਗਰਭਵਤੀ

ਲੁਧਿਆਣਾ (ਰਾਜ) : ਲੁਧਿਆਣਾ 'ਚ ਬੀਤੀ ਦੇਰ ਸ਼ਾਮ ਸ਼ਰਮਨਾਕ ਘਟਨਾ ਦਾ ਖ਼ੁਲਾਸਾ ਉਸ ਵੇਲੇ ਹੋਇਆ, ਜਦੋਂ ਪਾਰਕ 'ਚ ਕੁੱਤੇ ਨੂੰ ਘੁਮਾ ਰਹੀ ਇਕ ਨਾਬਾਲਗ ਕੁੜੀ ਨੂੰ 2 ਲੋਕਾਂ ਨੇ ਨਸ਼ੇ ਵਾਲਾ ਪਦਾਰਥ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਉਕਤ ਲੋਕਾਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਡਰ ਕਾਰਨ ਪੀੜਤਾ ਨੇ ਇਹ ਗੱਲ ਪਰਿਵਾਰ ਨੂੰ ਨਹੀਂ ਦੱਸੀ। 4 ਮਹੀਨਿਆਂ ਬਾਅਦ ਜਦੋਂ ਨਾਬਾਲਗਾ ਗਰਭਵਤੀ ਹੋ ਗਈ ਤਾਂ ਜਾ ਕੇ ਇਸ ਘਟਨਾ ਦਾ ਖ਼ੁਲਾਸਾ ਹੋਇਆ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਸ਼ਿਕਾਇਤ ਪੁਲਸ ਨੂੰ ਦਿੱਤੀ। ਥਾਣਾ ਟਿੱਬਾ ਦੀ ਪੁਲਸ ਨੇ ਪੀੜਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿਮਰਜੀਤ ਬੈਂਸ' ਨੇ ਕੀਤਾ ਆਤਮ-ਸਮਰਪਣ, ਜਬਰ-ਜ਼ਿਨਾਹ ਮਾਮਲੇ 'ਚ ਭਗੌੜਾ ਐਲਾਨ ਚੁੱਕੀ ਹੈ ਅਦਾਲਤ

ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ 17 ਸਾਲ ਦੀ ਹੈ। ਐਤਵਾਰ ਨੂੰ ਉਸ ਦੀ ਧੀ ਦੇ ਢਿੱਡ 'ਚ ਤੇਜ਼ ਦਰਦ ਹੋਇਆ ਸੀ। ਜਦੋਂ ਉਸ ਦਾ ਚੈੱਕਅਪ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਹ ਗਰਭਵਤੀ ਹੈ। ਜਦੋਂ ਇਸ ਬਾਰੇ ਉਸ ਤੋਂ ਪੁੱਛਿਆ ਗਿਆ ਤਾਂ ਕੁੜੀ ਨੇ ਦੱਸਿਆ ਕਿ ਮਾਰਚ 'ਚ ਜਦੋਂ ਪਰਿਵਾਰ ਦੇ ਹੋਰ ਮੈਂਬਰ ਸ਼ਹਿਰ ’ਚੋਂ ਬਾਹਰ ਗਏ ਸੀ ਤਾਂ ਉਹ ਰਾਤ ਵੇਲੇ ਆਪਣੇ ਪਾਲਤੂ ਕੁੱਤੇ ਨੂੰ ਘਰ ਦੇ ਨੇੜੇ ਸਥਿਤ ਪਾਰਕ 'ਚ ਘੁਮਾ ਰਹੀ ਸੀ। ਇਸ ਦੌਰਾਨ 2 ਵਿਅਕਤੀ ਉੱਥੇ ਆਏ, ਜਿਨ੍ਹਾਂ ਨੇ ਉਸ ਨੂੰ ਕੁੱਝ ਸੁੰਘਾ ਦਿੱਤਾ ਸੀ। ਇਸ ਕਾਰਨ ਉਹ ਬੇਹੋਸ਼ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਆਪ' ਨੇ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ, ਪਹਿਲੀ ਵਾਰ ਕੀਤਾ ਇਹ ਵੱਡਾ ਬਦਲਾਅ

ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਦੇ ਕੱਪੜੇ ਫਟੇ ਹੋਏ ਸੀ। ਉਸ ਦੇ ਨਾਲ ਦੋਵੇਂ ਮੁਲਜ਼ਮਾਂ ਨੇ ਜਬਰ-ਜ਼ਿਨਾਹ ਕੀਤਾ ਸੀ। ਪੀੜਤਾ ਦਾ ਕਹਿਣਾ ਹੈ ਕਿ ਹੁਣ ਉਸ ਨੂੰ ਮੁਲਜ਼ਮ ਦੀ ਕਾਲ ਆਈ ਸੀ, ਜੋ ਕਿ ਉਸ ਨੂੰ ਧਮਕਾ ਰਿਹਾ ਸੀ ਕਿ ਉਸ ਨੂੰ 1 ਲੱਖ ਰੁਪਏ ਦੇਵੇ, ਨਹੀਂ ਤਾਂ ਉਹ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ। ਉਧਰ, ਇੰਸਪੈਕਟਰ ਰਣਵੀਰ ਸਿੰਘ ਨੇ ਕਿਹਾ ਕਿ ਨਾਬਾਲਗਾ 4 ਮਹੀਨਿਆਂ ਦੀ ਗਰਭਵਤੀ ਹੈ ਅਤੇ ਪੁਲਸ ਨੇ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਸ਼ੁਰੂਆਤੀ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ, ਭਾਵੇਂਕਿ ਦੂਜੇ ਪਾਸੇ ਕੁੜੀ ਮੁਲਜ਼ਮ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਪਾ ਰਹੀ ਹੈ। ਅੱਗੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News