ਸ਼ਰਮਨਾਕ : ਨਾਬਾਲਗ ਧੀ ''ਤੇ ਗੰਦੀ ਨਜ਼ਰ ਰੱਖਦਿਆਂ ਪਿਓ ਨੇ ਕੀਤੀਆਂ ਅਸ਼ਲੀਲ ਹਰਕਤਾਂ, ਇੰਝ ਖੁੱਲ੍ਹਿਆ ਭੇਤ

Wednesday, Apr 14, 2021 - 09:50 AM (IST)

ਸ਼ਰਮਨਾਕ : ਨਾਬਾਲਗ ਧੀ ''ਤੇ ਗੰਦੀ ਨਜ਼ਰ ਰੱਖਦਿਆਂ ਪਿਓ ਨੇ ਕੀਤੀਆਂ ਅਸ਼ਲੀਲ ਹਰਕਤਾਂ, ਇੰਝ ਖੁੱਲ੍ਹਿਆ ਭੇਤ

ਲੁਧਿਆਣਾ (ਰਾਜ) : ਇਕ ਪਿਓ ਵੱਲੋਂ ਆਪਣੀ ਹੀ ਨਾਬਾਲਗ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿਓ ਤੋਂ ਇਲਾਵਾ ਫੁੱਫੜ ਵੀ ਨਾਬਾਲਗ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਇਹ ਮਾਮਲਾ ਸਾਲ 2018-19 ਦਾ ਹੈ। ਬੱਚੀ ਨੇ ਮਹਾਰਾਸ਼ਟਰ ਦੇ ਪੁਣੇ ਆਪਣੀ ਮਾਂ ਕੋਲ ਪੁੱਜਣ ਤੋਂ ਬਾਅਦ ਘਟਨਾ ਬਾਰੇ ਦੱਸਿਆ ਸੀ ਤਾਂ ਡੇਢ ਸਾਲ ਪਹਿਲਾਂ ਅਗਸਤ, 2019 ਵਿਚ ਮਾਂ ਦੀ ਸ਼ਿਕਾਇਤ ’ਤੇ ਮਹਾਰਾਸ਼ਟਰ ਦੇ ਪੁਣੇ ਸਥਿਤ ਥਾਣਾ ਕੋਡਵਾ ਵਿਚ ਪੁਲਸ ਨੇ ਉਸ ਦੇ ਪਤੀ ਪੁਨੀਤ ਜੈਨ ਅਤੇ ਨਣਦੋਈਏ ਅਮਿਤ ਨਾਲ ਛੇੜ-ਛਾੜ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ ਪਰ ਇਹ ਮਾਮਲਾ ਲੁਧਿਆਣਾ ਨਾਲ ਸਬੰਧਿਤ ਸੀ, ਇਸ ਲਈ ਹੁਣ ਜ਼ੀਰੋ ਨੰਬਰ ਐੱਫ. ਆਈ. ਆਰ. ਦਰਜ ਕਰ ਕੇ ਮਹਾਰਾਸ਼ਟਰ ਪੁਲਸ ਨੇ ਲੁਧਿਆਣਾ ਪੁਲਸ ਨੂੰ ਕੇਸ ਭੇਜ ਦਿੱਤਾ ਸੀ। ਭਾਸ਼ਾ ਦਾ ਫਰਕ ਹੋਣ ਕਾਰਨ ਪਹਿਲਾਂ ਲੁਧਿਆਣਾ ਪੁਲਸ ਨੇ ਭਾਸ਼ਾ ਸੁਧਾਰ ਲਈ ਐੱਫ. ਆਈ. ਆਰ. ਵਾਪਸ ਭੇਜ ਦਿੱਤੀ ਸੀ। ਹੁਣ ਅੰਗਰੇਜ਼ੀ ਭਾਸ਼ਾ ਵਿਚ ਦੁਬਾਰਾ ਐੱਫ. ਆਈ. ਆਰ. ਆਉਣ ਤੋਂ ਬਾਅਦ ਇਸ ਸਬੰਧੀ ਥਾਣਾ ਪੀ. ਏ. ਯੂ. ਵਿਚ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੋਰੋਨਾ : ਚੰਡੀਗੜ੍ਹ 'ਚ ਲੱਗੀਆਂ ਪਾਬੰਦੀਆਂ ਹੋਈਆਂ ਹੋਰ ਸਖ਼ਤ, ਇਨ੍ਹਾਂ ਟੂਰਿਸਟ ਥਾਵਾਂ 'ਤੇ 'Entry' ਬੰਦ
ਜਾਣੋ ਕੀ ਹੈ ਪੂਰਾ ਮਾਮਲਾ
ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਗੋਲਫਲਿੰਕ ਫਲੈਟ ਵਿਚ ਆਪਣੇ ਪਰਿਵਾਰ ਨਾਲ ਸਾਲ, 2018 ਵਿਚ ਰਹਿੰਦੀ ਸੀ। ਉਹ ਬੱਚਿਆਂ ਨੂੰ ਘਰ ਜਾ ਕੇ ਟਿਊਸ਼ਨ ਪੜ੍ਹਾਉਂਦੀ ਸੀ। ਇਸ ਦੌਰਾਨ ਉਸ ਦੀ ਨਾਬਾਲਗ ਧੀ ਘਰ ਇਕੱਲੀ ਹੁੰਦੀ ਸੀ। ਜਦੋਂ ਉਹ ਲੁਧਿਆਣਾ ਛੱਡ ਕੇ ਮਹਾਰਾਸ਼ਟਰ ਚਲੀ ਗਈ ਤਾਂ ਉਸ ਦੀ ਧੀ ਨੇ ਦੱਸਿਆ ਸੀ ਕਿ ਜਦੋਂ ਉਹ ਟਿਊਸ਼ਨ ਪੜ੍ਹਾਉਣ ਲਈ ਚਲੀ ਜਾਂਦੀ ਸੀ ਤਾਂ ਉਸ ਦੇ ਪਿਤਾ ਪੁਨੀਤ ਜੈਨ ਅਤੇ ਫੁੱਫੜ ਅਮਿਤ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਵਕੀਲ ਨੂੰ 'ਪ੍ਰਿੰਸ ਹੈਰੀ' ਨਾਲ ਹੋਇਆ ਪਿਆਰ, ਵਿਆਹ ਕਰਵਾਉਣ ਲਈ ਪੁੱਜੀ ਹਾਈਕੋਰਟ

ਜਦੋਂ ਉਹ ਵਿਰੋਧ ਕਰਦੀ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ। ਥਾਣਾ ਪੀ. ਏ. ਯੂ. ਦੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਫ਼ਰਾਰ ਹਨ। ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News