ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਕੀਤਾ ਬੇਹੋਸ਼, ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ

Wednesday, Aug 11, 2021 - 02:40 PM (IST)

ਨਾਬਾਲਗ ਕੁੜੀ ਨੂੰ ਨਸ਼ੀਲੀ ਚੀਜ਼ ਸੁੰਘਾ ਕੇ ਕੀਤਾ ਬੇਹੋਸ਼, ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ

ਰਾਜਪੁਰਾ (ਮਸਤਾਨਾ) : ਰਾਜਪੁਰਾ ਵਿਖੇ ਘਰ ਦੇ ਨੇੜੇ ਕਿਸੇ ਦੁਕਾਨ ’ਤੇ ਸਮਾਨ ਲੈਣ ਜਾ ਰਹੀ ਇਕ ਨਾਬਾਲਗ ਕੁੜੀ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਉਸ ਨੂੰ ਬੇਹੋਸ਼ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੌਜਵਾਨ ’ਤੇ ਥਾਣਾ ਸਿਟੀ ਦੀ ਪੁਲਸ ਨੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਵਾਸੀ ਨਾਬਾਲਗ ਕੁੜੀ ਨੇ ਪੁਲਸ ਨੂੰ ਦੱਸਿਆ ਕਿ ਉਹ ਬੀਤੇ ਦਿਨ ਆਪਣੇ  ਘਰ ਦੇ ਨਾਲ ਲੱਗਦੀ ਕਿਸੇ ਦੁਕਾਨ ਤੋਂ ਸਮਾਨ ਲੈਣ ਜਾ ਰਹੀ ਸੀ ਅਤੇ ਪਿੱਛੋਂ ਦੀ ਮਿਰਚ ਮੰਡੀ ਰਾਜਪੁਰਾ ਵਾਸੀ ਖੁਸ਼ਪ੍ਰੀਤ ਸਿੰਘ ਨੇ ਕਿਸੇ ਕਪੜੇ ’ਤੇ ਕੋਈ ਨਸ਼ੀਲੀ ਚੀਜ਼ ਪਾ ਕੇ ਉਸ ਦੇ ਮੂੰਹ ’ਤੇ ਰੱਖ ਦਿੱਤੀ ਤੇ ਉਹ ਬੇਹੋਸ਼ ਹੋ ਗਈ।

ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ ਤਾਂ ਉਕਤ ਨੌਜਵਾਨ ਨੇ ਉਸ ਨਾਲ ਜਬਰਜਿਨਹ ਕੀਤਾ ਜਦੋਂ ਅਗਲੇ ਦਿਨ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਦੇਖਿਆ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਡ਼ਕ ਕਿਨਾਰੇ ਪਈ ਸੀ ਅਤੇ ਉਸ ਨੂੰ ਪੇਟ ਵਿਚ ਦਰਦ ਵੀ ਹੋ ਰਿਹਾ ਸੀ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਥੇ ਲੋਕੀ ਇਕੱਠੇ ਹੋਣ ਲੱਗ ਪਏ ਅਤੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਕਿਸੇ ਸੱਜਣ ਪੁਰਸ਼ ਨੇ ਲਡ਼ਕੀ ਦੇ ਪਿਤਾ ਨੂੰ ਫੋਨ ਕੀਤਾ ਅਤੇ ਉਸ ਦਾ ਪਿਤਾ ਉਸ ਨੂੰ ਉਥੋਂ ਲੈ ਗਿਆ ਅਤੇ ਉਸ ਦੀ ਖਰਾਬ ਹਾਲਤ ਨੂੰ ਦੇਖਦੇ ਹੋਏ ਸਥਾਨਕ ਸਰਕਾਰੀ ਹਸਪਤਾਲ ਵਿਚ ਇਲਾਜ ਅਤੇ ਜਾਂਚ ਲਈ ਦਾਖਲ ਕਰਵਾਇਆ ਗਿਆ। ਪੁਲਸ ਨੇ ਕੁੜੀ ਦੇ ਬਿਆਨਾਂ ’ਤੇ ਉਕਤ ਨੌਜਵਾਨ ਖ਼ਿਲਾਫ਼ ਧਾਰਾ 328, 354ਡੀ, 363, 366ਏ, 376 ਸੈਕਸ਼ਨ 4 ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News