ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ, ਕੱਲਯੁਗੀ ਪਿਓ 2 ਸਾਲ ਤੱਕ ਧੀ ਨੂੰ ਬਣਾਉਂਦਾ ਰਿਹੈ ਹਵਸ ਦਾ ਸ਼ਿਕਾਰ

Sunday, Mar 15, 2020 - 05:57 PM (IST)

ਸ਼ਰਮ ਦੀਆਂ ਸਾਰੀਆਂ ਹੱਦਾਂ ਪਾਰ, ਕੱਲਯੁਗੀ ਪਿਓ 2 ਸਾਲ ਤੱਕ ਧੀ ਨੂੰ ਬਣਾਉਂਦਾ ਰਿਹੈ ਹਵਸ ਦਾ ਸ਼ਿਕਾਰ

ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਹਿਰ ’ਚ ਇਕ ਕੱਲ੍ਹਯੁਗੀ ਪਿਤਾ ਵਲੋਂ ਸ਼ਰਮ ਦੀਆਂ ਸਾਰੀਆਂ ਹੱਦਾ ਪਾਰ ਕਰਦੇ ਹੋਏ ਆਪਣੀ ਹੀ ਕੁੜੀ ਨੂੰ ਪਿਛਲੇ 2 ਸਾਲਾਂ ਤੋਂ ਹਵਸ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਮਾਮਲੇ ਦਾ ਪਤਾ ਲੱਗਣ ’ਤੇ ਪੁਲਸ ਨੇ ਪੀੜਤ ਕੁੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਪਿਤਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਨਬਾਲਗ ਕੁੜੀ ਨੇ ਦੱਸਿਆ ਕਿ ਉਸਦੀ ਉਮਰ 13-14 ਸਾਲ ਹੈ। ਉਸਦੀ ਮਾਂ ਦੀ ਕਰੀਬ 10 ਸਾਲ ਪਹਿਲਾ ਮੌਤ ਹੋ ਗਈ ਸੀ। ਉਸ ਦੇ 2 ਭਰਾ ਹਨ, ਜਿਨ੍ਹਾਂ ਵਿਚੋਂ ਇਕ ਹਰਿਆਣਾ ਵਿਖੇ ਮਜਦੂਰੀ ਕਰਦਾ ਹੈ। ਉਹ ਆਪਣੇ ਦੂਜੇ ਭਰਾ ਅਤੇ ਪਿਤਾ ਨਾਲ ਇਥੇ ਰਹਿ ਰਹੀ ਹੈ, ਜੋ ਇਕ ਭੱਠੇ ’ਤੇ ਕੰਮ ਕਰਦੇ ਹਨ। ਉਸ ਦਾ ਭਰਾ ਪਿਛਲੇ ਕੁਝ ਦਿਨ੍ਹਾਂ ਤੋਂ ਯੂ.ਪੀ. ਗਿਆ ਹੋਇਆ ਹੈ।

ਪੜ੍ਹੋ ਇਹ ਖਬਰ ਵੀ  -  ਦਰਿੰਦੇ ਪਿਓ ਦੀ ਕਰਤੂਤ, ਨਾਬਾਲਗ ਧੀ ਨਾਲ ਕੀਤਾ ਜਬਰ-ਜ਼ਨਾਹ

ਉਸਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਿਤਾ ਕਰੀਬ 2 ਸਾਲ੍ਹਾਂ ਤੋਂ ਉਸ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰਦਾ ਆ ਰਿਹਾ ਹੈ, ਜਿਸ ਦੇ ਬਾਰੇ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਉਸਨੇ ਦੱਸਿਆ ਕਿ 13 ਮਾਰਚ ਨੂੰ ਵੀ ਉਸਦੇ ਪਿਤਾ ਨੇ ਉਸ ਨਾਲ ਸਰੀਰਕ ਸੰਬਧ ਬਣਾ ਲਏ। ਪਿਤਾ ਦੀਆਂ ਇਨ੍ਹਾਂ ਕਰਤੂਤਾਂ ਤੋਂ ਤੰਗ ਆ ਕੇ ਉਸ ਨੇ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਰੌਲਾ ਸੁਣ ਕੇ ਗੁਆਂਢ ਦੀ ਇਕ ਮਹਿਲਾ ਨੇ ਉਸ ਨੂੰ ਉਸਦੇ ਪਿਤਾ ਦੀ ਚੰਗੁਲ ਤੋਂ ਛੁਡ਼ਾਇਆ ਅਤੇ ਉਸ ਨੂੰ ਚਾਦਰ ਵਿਚ ਲਪੇਟ ਕੇ ਆਪਣੇ ਨਾਲ ਲੈ ਗਈ। ਉਸਨੇ ਦੱਸਿਆ ਕਿ ਉਪਰੋਕਤ ਮਹਿਲਾ ਨੂੰ ਉਸਨੇ ਆਪਣੇ ਨਾਲ ਬੀਤੀ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਉਸ ਸੰਬੰਧੀ ਜਦੋਂ ਐੱਸ.ਐੱਚ.ਓ. ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੀੜਤ ਕੁੜੀ ਦੇ ਬਿਆਨਾਂ ’ਤੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਖਿਲਾਫ ਧਾਰਾ 376 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਪੀਡ਼ਤਾ ਦਾ ਮੈਡੀਕਲ ਕਰਵਾਇਆ ਜਾਵੇਗਾ।

 ਪੜ੍ਹੋ ਇਹ ਖਬਰ ਵੀ  - ਮਤਰਏ ਪਿਓ ਦਾ ਸ਼ਰਮਨਾਕ ਕਾਰਾ, ਧੀ ਦੇ ਸਹੁਰੇ ਘਰ ਜਾ ਕੇ ਕੀਤਾ ਬਲਾਤਕਾਰ


author

rajwinder kaur

Content Editor

Related News