ਸ਼ਰਮਨਾਕ ਘਟਨਾ, ਪਿਓ ਨੇ ਗਰਭਵਤੀ ਕੀਤੀ ਨਾਬਾਲਗ ਧੀ

Saturday, May 08, 2021 - 02:00 PM (IST)

ਸ਼ਰਮਨਾਕ ਘਟਨਾ, ਪਿਓ ਨੇ ਗਰਭਵਤੀ ਕੀਤੀ ਨਾਬਾਲਗ ਧੀ

ਹਠੂਰ (ਭੱਟੀ) : ਇਥੋਂ ਦੇ ਨੇੜਲੇ ਪਿੰਡ ਵਿਚ ਇਕ ਕਲਯੁੱਗੀ ਮਤਰੇਏ ਪਿਓ ਵੱਲੋਂ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਿਨਾਹ ਕਰਕੇ ਉਸ ਨੂੰ ਗਰਭਵਤੀ ਕੀਤੇ ਜਾਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਚਾਈਲਡ ਲਾਈਨਜ਼ ਇੰਡੀਆ ਫਾਊਂਡੇਸ਼ਨ ਲੁਧਿਆਣਾ ਦੀ ਜ਼ਿਲ੍ਹਾ ਕੁਆਰਡੀਨੇਟਰ ਮੈਡਮ ਮਮਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਉਕਤ ਘਟਨਾ ਬਾਰੇ ਫੋਨ ’ਤੇ ਦੱਸਿਆ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ’ਚ ਵੱਡੀ ਵਾਰਦਾਤ, ਪਤੀ ਨੇ ਪਿਓ ਨਾਲ ਮਿਲ ਕੇ ਕਤਲ ਕੀਤੀ ਪਤਨੀ

ਇਸ ਤੋਂ ਬਾਅਦ ਉਹ ਤੁਰੰਤ ਉਥੇ ਪੁੱਜੇ ਅਤੇ ਮੋਹਤਬਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੇ ਬਿਆਨ ’ਤੇ ਪੁਲਸ ਥਾਣਾ ਹਠੂਰ ਵਿਖੇ ਪੀੜਤ ਨਾਬਾਲਗ ਕੁੜੀ ਦੇ ਮਤਰੇਏ ਪਿਓ ’ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਮਕਾਨਾਂ-ਕੋਠੀਆਂ ਨੂੰ ਪੇਂਟ ਕਰਨ ਦਾ ਕੰਮ ਕਰਦਾ ਹੈ। ਮੈਡਮ ਮਮਤਾ ਨੇ ਦੱਸਿਆ ਕਿ ਪੀੜਤ ਕੁੜੀ ਨੂੰ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਸਨਮੁੱਖ ਕਰਕੇ ਅਗਲੇਰੇ ਹੁਕਮ ਲਏ ਜਾਣਗੇ।

ਇਹ ਵੀ ਪੜ੍ਹੋ : ਨਵਾਂਸ਼ਹਿਰ ’ਚ ਤਿੰਨ ਗੈਂਗਸਟਰ ਭਾਰੀ ਅਸਲੇ ਨਾਲ ਕਾਬੂ, ਜਾਂਚ ਦੌਰਾਨ ਹੋਏ ਵੱਡੇ ਖ਼ੁਲਾਸੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News