ਵੱਡੀ ਰਾਹਤ : ਰੇਲ ਮੰਤਰਾਲਾ ਨੇ ਪੰਜਾਬ ''ਚ 34 ਗੱਡੀਆਂ ਕੀਤੀਆਂ ਬਹਾਲ

Monday, Nov 23, 2020 - 03:26 PM (IST)

ਵੱਡੀ ਰਾਹਤ : ਰੇਲ ਮੰਤਰਾਲਾ ਨੇ ਪੰਜਾਬ ''ਚ 34 ਗੱਡੀਆਂ ਕੀਤੀਆਂ ਬਹਾਲ

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਮੰਤਰਾਲਾ ਨੇ ਪਿਛਲੇ 24 ਸਤੰਬਰ ਤੋਂ ਪੰਜਾਬ ਦੀਆਂ ਬੰਦ ਪ‌ਈਆਂ ਗੱਡੀਆਂ 'ਚੋ 34 ਗੱਡੀਆਂ ਨੂੰ ਅੱਜ ਤੋਂ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਰੇਲ ਮੰਤਰਾਲਾ ਨੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਵਲੋਂ ਰੇਲ ਰੋਕੋ ਅੰਦੋਲਨ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਦੀਆਂ ਸਾਰੀਆਂ ਗੱਡੀਆਂ ਦੀ ਆਵਾਜਾਈ 'ਤੇ ਰੋਕ ਲੱਗਾ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਰੇਲ ਮੰਤਰਾਲਾ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਕਿਸਾਨਾਂ ਨੇ ਸੂਬੇ 'ਚ ਸਾਰੇ ਰੇਲ ਟ੍ਰੈਕ ਖਾਲੀ ਕਰ ਦਿੱਤੇ ਗਏ ਹਨ । ਇਸ ਨਾਲ ਰੇਲ ਗੱਡੀਆਂ ਦੀ ਆਵਾਜਾਈ ਅਸਾਨੀ ਨਾਲ ਕੀਤੀ ਜਾ ਸਕਦੀ ਹੈ। 

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਫ਼ੈਕਟਰੀ 'ਚ ਕੰਮ ਕਰਕੇ ਵਾਪਸ ਆ ਰਹੇ ਪਤੀ-ਪਤਨੀ ਦੀ ਮੌਤ

ਰੇਲ ਮੰਤਰਾਲਾ ਨੇ ਪੰਜਾਬ ਸਰਕਾਰ ਦੇ ਭਰੋਸੇ 'ਤੇ ਜਿਨ੍ਹਾਂ ਟ੍ਰੇਨਾਂ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ 'ਚ ਟ੍ਰੇਨ ਨੰਬਰ 03255-03256 , 25- 26  ਨਵੰਬਰ ਨੂੰ ਬਹਾਲ ਹੋਵੇਗੀ ਜਦਕਿ 05098 -05097, 24 ਤੇ 26 ਨਵੰਬਰ, 04656 04655 ,27 ਤੇ 28 ਨਵੰਬਰ, 02331-02332, 24 ਤੇ 26 ਨਵੰਬਰ, 0924-04923, 26 ਤੇ 27 ਨਵੰਬਰ, 04624-04623, 24ਤੇ 25 ਨਵੰਬਰ,  05251-05252, 28ਤੇ29 ਨਵੰਬਰ, 09027-09028, 28ਤੇ30 ਨਵੰਬਰ,05531- 05532, 29ਤੇ 30 ਨਵੰਬਰ, 02587-02588, 23 ਤੇ 28 ਨਵੰਬਰ, 04612-04611, 29 ਨਵੰਬਰ ਤੇ 1 ਦਸੰਬਰ, 02231-02232 , 23  ਤੇ 24 ਨਵੰਬਰ, 04651-04652, 24ਤੇ 25 ਨਵੰਬਰ,02919-0920, 23 ਤੇ 25 ਨਵੰਬਰ, 01449- 01450, 24 ਤੇ 25 ਨਵੰਬਰ, 09803 - 09804, 28 ਤੇ 29 ਨਵੰਬਰ,  ਰੇਲ ਗੱਡੀ ਨੰਬਰ 02462 - 04661 ਨੂੰ 23 ਤੇ 24 ਨਵੰਬਰ  ਨੂੰ ਚੱਲਣਗੀਆਂ। ਸੂਤਰਾਂ ਅਨੁਸਾਰ ਰੇਲ ਮੰਤਰਾਲਾ ਇਨ੍ਹਾਂ ਰੇਲ ਗੱਡੀਆਂ ਤੋਂ ਇਲਾਵਾ ਹੋਰ ਰੇਲ ਗੱਡੀਆਂ ਨੂੰ ਵੀ ਬਹਾਲ ਕਰ ਸਕਦਾ ਹੈ। ਰੇਲ ਗੱਡੀਆਂ ਬਹਾਲ ਕਰਨ ਨਾਲ ਆਮ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ। ਰੇਲ ਮੰਤਰਾਲਾ ਨੇ  23 ਨਵੰਬਰ ਨੂੰ ਵੀ 14 ਰੇਲ ਗੱਡੀਆਂ ਨੂੰ ਰੱਦ ਰੱਖਿਆ ਹੈ।

ਇਹ ਵੀ ਪੜ੍ਹੋ : ਹੱਸਦੇ ਖੇਡਦੇ ਪਰਿਵਾਰ 'ਚ ਪਏ ਕੀਰਨੇ: ਪ੍ਰੀਖਿਆ ਦੇ ਕੇ ਵਾਪਸ ਆ ਰਹੇ ਭੈਣ-ਭਰਾ ਦੀ ਦਰਦਨਾਕ ਹਾਦਸੇ 'ਚ ਮੌਤ


author

Baljeet Kaur

Content Editor

Related News