15 ਅਗਸਤ ਨੂੰ ਦਫ਼ਤਰ ’ਚ ਲੱਗੇਗਾ ਸਿੱਧੂ ਦਾ ਬਿਸਤਰਾ, ਵਿਰੋਧੀਆਂ ਦਾ ਹੋਵੇਗਾ ਗੋਲ

2021-07-24T13:26:37.787

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਭਵਨ ’ਚ ਨਵਜੋਤ ਸਿੱਧੂ ਨੇ ਮੰਚ ’ਤੇ ਧਮਾਕੇਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਪੰਜਾਬ ਕਾਂਗਰਸ ਭਵਨ ਦੇ ਦਫ਼ਤਰ ’ਚ ਉਨ੍ਹਾਂ ਦਾ ਬਿਸਤਰਾ ਲੱਗੇਗਾ ਅਤੇ ਵਿਰੋਧੀਆਂ ਦਾ ਬਿਸਤਰਾ ਗੋਲ ਹੋਵੇਗਾ। ਉਨ੍ਹਾਂ ਨੇ ਮੰਤਰੀਆਂ ਨੂੰ 3-3 ਘੰਟੇ ਚਰਚਾ ਲਈ ਦਫ਼ਤਰ ਆਉਣ ਦਾ ਵੀ ਸੱਦਾ ਦਿੱਤਾ। ਸਿੱਧੂ ਨੇ ਕਿਹਾ ਕਿ ਬੇਸ਼ੱਕ ਇਹ ਮੰਤਰੀਆਂ ਦੀ ਮਰਜ਼ੀ ’ਤੇ ਨਿਰਭਰ ਕਰਦਾ ਹੈ ਪਰ ਉਨ੍ਹਾਂ ਦਾ ਵਾਅਦਾ ਹੈ ਕਿ ਦਫ਼ਤਰ ’ਚ ਵੱਡਿਆਂ ਨੂੰ ਸਨਮਾਨ ਮਿਲੇਗਾ ਅਤੇ ਛੋਟਿਆਂ ਨੂੰ ਪਿਆਰ ਮਿਲੇਗਾ।

ਇਹ ਵੀ ਪੜ੍ਹੋ : ਰਾਜਾਂ ਦੇ ਅਧਿਕਾਰਾਂ ’ਤੇ ਸਿੱਧਾ ਡਾਕਾ ਹੈ ਨਵਾਂ ਬਿਜਲੀ ਸੋਧ ਬਿੱਲ : ਭਗਵੰਤ ਮਾਨ

ਕੋਈ ਵੀ ਅਹੁਦਾ ਮਸਲਾ ਨਹੀਂ, ਅਹੁਦੇ ਤਾਂ ਮੈਂ ‘ਸੁੱਟ-ਸੁੱਟ ਮਾਰੇ’, ਕੈਬਨਿਟਾਂ ਤਾਂ ਮੈਂ ‘ਬਗਾਹ-ਬਗਾਹ’ ਮਾਰੀਆਂ’
ਕਾਂਗਰਸ ਭਵਨ ਵਿਚ ਪ੍ਰਧਾਨ ਅਹੁਦੇ ਦਾ ਚਾਰਜ ਸੰਭਾਲਣ ਲਈ ਆਯੋਜਿਤ ਤਾਜਪੋਸ਼ੀ ਪ੍ਰੋਗਰਾਮ ਦੌਰਾਨ ਸਿੱਧੂ ਨੇ ਕਿਹਾ ਕਿ ਬਹੁਤ ਸਮੇਂ ਤੋਂ ਸੁਣ ਰਿਹਾ ਹਾਂ, ਸਿੱਧੂ ਪ੍ਰਧਾਨ ਬਣੇਗਾ, ਸਿੱਧੂ ਪ੍ਰਧਾਨ ਬਣ ਗਿਆ। ਕਿਸੇ ਨਾਲ ਲੜਾਈ ਹੋ ਗਈ ਪਰ ਇਹ ਮਸਲਾ ਹੀ ਨਹੀਂ ਹੈ ਕਿਉਂਕਿ ਕੋਈ ਵੀ ਅਹੁਦਾ ਮਸਲਾ ਹੀ ਨਹੀਂ ਹੈ। ਅਹੁਦੇ ਤਾਂ ਮੈਂ ਸੁਟ-ਸੁਟ ਮਾਰੇ। ਕੈਬਨਿਟਾਂ ਤਾਂ ਮੈਂ ਬਗਾਹ-ਬਗਾਹ ਮਾਰੀਆਂ ਨੇ।

ਇਹ ਹੈ ਮੇਰਾ ਮਾਮਲਾ
- ਇਹ ਮਸਲਾ ਹੀ ਨਹੀਂ, ਮਸਲਾ ਇਹ ਹੈ ਕਿ ਅੱਜ ਪੰਜਾਬ ਦਾ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਬੈਠਾ ਏ।
- ਮਸਲਾ ਹੈ ਕਿ ਈ. ਟੀ. ਟੀ. ਅਧਿਆਪਕ, ਜੋ ਸੜਕਾਂ ’ਤੇ ਖੜ੍ਹੇ ਹਨ।
–  ਮਸਲਾ ਹੈ ਡਾਕਟਰ, ਮਸਲਾ ਹੈ ਨਰਸਾਂ, ਜਿਨ੍ਹਾਂ ਦੇ ਰਹਿਣ ਲਈ ਜਗ੍ਹਾ ਨਹੀਂ।
–  ਮਸਲਾ ਹੈ ਡਰਾਈਵਰ-ਕੰਡਕਟਰ ਧਰਨੇ ਦੇ ਰਹੇ ਹਨ।

– ਮਸਲਾ ਗੁਰੂ ਦਾ ਹੈ।

ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ

ਮਸਲੇ ਹੱਲ ਹੁੰਦੇ ਹਨ ਤਾਂ ਪ੍ਰਧਾਨਗੀ ਤੀਰਥਾਂ ਵਰਗੀ ਹੈ, ਨਹੀਂ ਤਾਂ ਕੁਝ ਵੀ ਨਹੀਂ
ਇਹ ਪ੍ਰਧਾਨਗੀ ਇਨ੍ਹਾਂ ਸਾਰੇ ਮਸਲਿਆਂ ਨੂੰ ਹੱਲ ਕਰਨ ਦੀਆਂ ਉਮੀਦਾਂ ਦੀ ਪ੍ਰਧਾਨਗੀ ਹੈ। ਜੇਕਰ ਇਹ ਮਸਲੇ ਹੱਲ ਹੁੰਦੇ ਹਾਂ ਤਾਂ ਇਹ ਪ੍ਰਧਾਨਗੀ ਪਵਿੱਤਰ ਸਥਾਨ ਹੈ, ਇਹ ਤੀਰਥਾਂ ਵਰਗੀ ਹੈ ਪਰ ਜੇਕਰ ਇਹ ਮਸਲੇ ਹੱਲ ਨਹੀਂ ਹੁੰਦੇ, ਗੁਰੂ ਦਾ ਇਨਸਾਫ ਨਹੀਂ ਹੁੰਦਾ ਤਾਂ ਇਹ ਪ੍ਰਧਾਨਗੀ ਕੁਝ ਵੀ ਨਹੀਂ।

18 ਨੁਕਤੀ ਏਜੰਡੇ ਤੋਂ ਪਿੱਛੇ ਨਹੀਂ ਹਟਾਂਗਾ, ਪੰਜਾਬ ਜਿੱਤੇਗਾ, ਪੰਜਾਬੀ ਜਿੱਤੇਗਾ
ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਦੇ 18 ਨੁਕਤੀ ਏਜੰਡੇ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦਾ ਪੰਜਾਬ ਦਿੱਲੀ ਮਾਡਲ ਦੇ ਪਰਖੱਚੇ ਉਡਾ ਦੇਵੇਗਾ। ਪੰਜਾਬ ਜਿੱਤੇਗਾ, ਪੰਜਾਬੀ ਜਿੱਤੇਗਾ।

ਇਹ ਵੀ ਪੜ੍ਹੋ : ਇਹ ਕੈਸੀਆਂ ਸਮਾਰਟ ਕਲਾਸਾਂ! ਸਿੱਖਿਆ ਮਹਿਕਮੇ ਨੇ ਹਾਈ ਸਪੀਡ ਇੰਟਰਨੈੱਟ ਕੁਨੈਕਸ਼ਨ ਦੇਣ ਤੋਂ ਹੱਥ ਖਿੱਚੇ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor Anuradha