ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ

Monday, Oct 30, 2023 - 06:27 PM (IST)

ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੇਰਠ ਦੀ ਗੁਰਵੀਨ ਕੌਰ ਨਾਲ 29 ਅਕਤੂਬਰ ਨੂੰ ਮੰਗਣੀ ਕਰ ਲਈ ਹੈ। ਮੰਗਣੀ ਦਾ ਸਮਾਰੋਹ ਮੇਰਠ ਦੇ ਗੌਡਵਿਨ ਹੋਟਲ ਵਿੱਚ ਹੋਇਆ। ਦੋਹਾਂ ਦਾ ਵਿਆਹ 7 ਨਵੰਬਰ ਨੂੰ ਚੰਡੀਗੜ੍ਹ ਕੇ ਫੋਰੈਸਟ ਹਿਲ ਵਿਚ ਹੋਵੇਗਾ।

PunjabKesari

ਰਿਸੈਪਸ਼ਨ 8 ਨਵੰਬਰ ਨੂੰ ਹੋਵੇਗੀ। 'ਆਪ' ਲੀਡਰ ਗੁਰਮੀਤ ਸਿੰਘ ਪੰਜਾਬ ਦੇ ਬਰਨਾਲਾ ਤੋਂ ਵਿਧਾਇਕ ਹਨ। ਉਹ ਲਗਾਤਾਰ ਦੂਜੀ ਵਾਰ ਵਿਧਾਇਕ ਬਣੇ ਹਨ। ਗੁਰਮੀਤ ਸਿੰਘ ਦਾ ਜਨਮ 21 ਅਪ੍ਰੈਲ 1989 ਨੂੰ ਬਰਨਾਲਾ ਵਿੱਚ ਹੋਇਆ ਹੈ।

PunjabKesari

ਕੌਣ ਹੈ ਖੇਡ ਮੰਤਰੀ ਦੀ ਦੁਲਹਨ ਗੁਰਵੀਨ ਕੌਰ
ਡਾ. ਗੁਰਵੀਨ ਕੌਰ ਮੇਦਾਂਤਾ ਹਸਪਤਾਲ ਵਿੱਚ ਰੇਡੀਓਲੌਜਿਸਟ ਹਨ। ਉਹ ਮੇਰਠ ਦੇ ਗੌਡਵਿਨ ਗਰੁੱਪ ਦੇ ਡਾਇਰੈਕਟਰ ਅਤੇ ਭਾਰਤੀ ਓਲੰਪਿਕ ਸੰਘ ਦੇ ਉੱਚ ਅਧਿਕਾਰੀ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਡਾ. ਗੁਰਵੀਨ ਕੌਰ ਭੂਪੇਂਦਰ ਸਿੰਘ ਬਾਜਵਾ ਦੀ ਸਭ ਤੋਂ ਵੱਡੀ ਬੇਟੀ ਹਨ। ਇਕ ਮਹੀਨੇ ਪਹਿਲਾਂ ਇਹ ਰਿਸ਼ਤਾ ਤੈਅ ਹੋਇਆ ਸੀ। ਗੁਰਮੀਤ ਸਿੰਘ ਮੀਤ ਤਿੰਨ ਭੈਣਾਂ ਦੇ ਇਕਲੌਤੇ ਅਤੇ ਛੋਟੇ ਭਰਾ ਹਨ। ਬਾਜਵਾ ਪਰਿਵਾਰ ਵਿੱਚ ਇਹ ਪਹਿਲਾ ਵਿਆਹ ਹੋਵੇਗਾ। 

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੌਤ ਦੀ ਖ਼ਬਰ ਨੇ ਘਰ 'ਚ ਵਿਛਾ ਦਿੱਤੇ ਸੱਥਰ, ਟਾਂਡਾ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ

PunjabKesari

ਇਹ ਹਸਤੀਆਂ ਪੰਜਾਬ ਦੇ ‘ਆਪ’ ਆਗੂ ਗੁਰਮੀਤ ਸਿੰਘ ਦੀ ਕੁੜਮਾਈ ਵਿੱਚ ਸ਼ਾਮਲ ਹੋਈਆਂ

ਇਸ ਖ਼ਾਸ ਮੌਕੇ ਕੇਂਦਰੀ ਪਸ਼ੂ ਧਨ ਰਾਜ ਮੰਤਰੀ ਡਾ: ਸੰਜੀਵ ਬਾਲਿਆਨ, ਊਰਜਾ ਰਾਜ ਮੰਤਰੀ ਸੋਮੇਂਦਰ ਤੋਮਰ, ਮੇਰਠ ਦੇ ਸੰਸਦ ਮੈਂਬਰ ਰਾਜਿੰਦਰ ਅਗਰਵਾਲ, ਕੈਂਟ ਦੇ ਵਿਧਾਇਕ ਅਮਿਤ ਅਗਰਵਾਲ, ਸਿਟੀ ਵਿਧਾਇਕ ਰਫੀਕ ਅੰਸਾਰੀ, ਕਿਥੋਰ ਦੇ ਵਿਧਾਇਕ ਸਾਬਕਾ ਮੰਤਰੀ ਸ਼ਾਹਿਦ ਮਨਜ਼ੂਰ, ਸੀਵਾਲ ਖਾਸ ਦੇ ਵਿਧਾਇਕ ਗੁਲਾਮ ਮੁਹੰਮਦ ਹਾਜ਼ਰ ਸਨ। 

PunjabKesari

ਇਸ ਤੋਂ ਇਲਾਵਾ ਬੀਕੇਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਕੁਮਾਰ ਰਾਣਾ, ਮਹਾਨਗਰ ਦੇ ਪ੍ਰਧਾਨ ਸੁਰੇਸ਼ ਜੈਨ ਰਿਤੂਰਾਜ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉੱਤਰਾਖੰਡ ਦੇ ਡੀ. ਜੀ. ਪੀ. ਅਸ਼ੋਕ ਕੁਮਾਰ, ਸਾਬਕਾ ਆਈਪੀਐਸ ਗੁਰਦਰਸ਼ਨ ਸਿੰਘ ਆਦਿ ਮਹਿਮਾਨ ਵੀ ਪੁੱਜੇ।

PunjabKesari

PunjabKesari

ਇਹ ਵੀ ਪੜ੍ਹੋ:  ਕਪੂਰਥਲਾ: ਛੱਤ 'ਤੇ ਖੇਡ ਰਹੀਆਂ ਦੋ ਬੱਚੀਆਂ ਨੂੰ ਪਿਆ ਕਰੰਟ, ਮਿਲੀ ਦਰਦਨਾਕ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


author

shivani attri

Content Editor

Related News