ਪੰਜਾਬ ''ਚ ਰਹਿ ਰਹੇ ਪ੍ਰਵਾਸੀ ਪਰਿਵਾਰ ਨਾਲ ਹੋ ਗਈ ਵੱਡੀ ਘਟਨਾ, ਪੈ ਗਈਆਂ ਭਾਜੜਾਂ
Thursday, Sep 18, 2025 - 06:18 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜੇ ਸਰਹਿੰਦ ਨਹਿਰ ਕਿਨਾਰੇ ਰਹਿੰਦੇ ਪ੍ਰਵਾਸੀ ਮਜ਼ਦੂਰ ਵਿਕਾਸ ਸਾਹਨੀ ਦਾ ਢਾਈ ਸਾਲਾ ਮਾਸੂਮ ਬੱਚਾ ਲਕਸ਼ ਕੁਮਾਰ ਅੱਜ ਦੁਪਹਿਰ ਸਮੇਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਢੇ 12 ਵਜੇ ਲਕਸ਼ ਕੁਮਾਰ ਆਪਣੀ ਦਾਦੀ ਅਨੀਤਾ ਦੇਵੀ ਨਾਲ ਘਰ ਨੇੜੇ ਬਣੀ ਦੁਕਾਨ ਤੋਂ ਕੁਝ ਸਮਾਨ ਲੈਣ ਗਿਆ ਸੀ। ਅਨੀਤਾ ਦੇਵੀ ਆਪ ਕੰਮ ’ਤੇ ਚਲੀ ਗਈ ਅਤੇ ਉਸਨੇ ਲਕਸ਼ ਨੂੰ ਹੋਰਨਾਂ ਬੱਚਿਆਂ ਨਾਲ ਘਰ ਵੱਲ ਭੇਜ ਦਿੱਤਾ। ਕੁਝ ਸਮੇਂ ਬਾਅਦ ਜਦੋਂ ਬੱਚਾ ਘਰ ਨਾ ਪੁੱਜਾ ਅਤੇ ਨਾ ਹੀ ਕਿਤੇ ਮਿਲਿਆ ਤਾਂ ਪਰਿਵਾਰਕ ਮੈਂਬਰਾਂ ਵਿਚ ਭਾਜੜਾਂ ਪੈ ਗਈਆਂ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ SHO ਤੇ ASI 'ਤੇ ਹਥਿਆਰਾਂ ਨਾਲ ਹਮਲਾ, ਮੇਲੇ ਵਿਚ ਚੱਲ ਪਈਆਂ ਗੋਲੀਆਂ
ਪਰਿਵਾਰ ਵਲੋਂ ਬੱਚੇ ਦੀ ਕਾਫ਼ੀ ਭਾਲ ਕੀਤੀ ਗਈ ਪਰ ਜਦੋਂ ਉਹ ਨਾ ਮਿਲਿਆ ਤਾਂ ਉਨ੍ਹਾਂ ਮਾਛੀਵਾੜਾ ਪੁਲਸ ਥਾਣਾ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਮੁਖੀ ਹਰਵਿੰਦਰ ਸਿੰਘ ਸਰਹਿੰਦ ਨਹਿਰ ਕਿਨਾਰੇ ਮਜ਼ਦੂਰਾਂ ਵਿਕਾਸ ਸਾਹਨੀ ਦੇ ਘਰ ਅਤੇ ਦੁਕਾਨ ਦਾ ਜਾਇਜ਼ਾ ਲੈਣ ਪਹੁੰਚੇ। ਪੁਲਸ ਵਲੋਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਫਿਲਹਾਲ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਵਿਆਹ ਕਰਾਉਣ ਆਈ ਅਮਰੀਕਨ ਔਰਤ ਦੇ ਕਤਲ ਕਾਂਡ ਵਿਚ ਸਨਸਨੀਖੇਜ਼ ਖ਼ੁਲਾਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e