ਅੱਜ ਆਖ਼ਰੀ ਵਾਰ ਉਡਾਣ ਭਰੇਗਾ MIG-21 ਲੜਾਕੂ ਜਹਾਜ਼, ਹਵਾ ''ਚ ਗੂੰਜੇਗੀ ਗਰਜ
Friday, Sep 26, 2025 - 10:12 AM (IST)

ਚੰਡੀਗੜ੍ਹ (ਲਲਨ) : ਭਾਰਤੀ ਹਵਾਈ ਫ਼ੌਜ ਦਾ ਮਾਣ ਅਤੇ ਦੁਸ਼ਮਣਾਂ ਲਈ ਖੌਫ਼ ਦਾ ਪ੍ਰਤੀਕ ਰਿਹਾ ਮਿਗ-21 ਲੜਾਕੂ ਜਹਾਜ਼ ਹੁਣ ਇਤਿਹਾਸ ਬਣਨ ਜਾ ਰਿਹਾ ਹੈ। ਚੰਡੀਗੜ੍ਹ ਏਅਰਫੋਰਸ ਸਟੇਸ਼ਨ ਤੋਂ ਇਹ ਜਹਾਜ਼ ਆਖ਼ਰੀ ਵਾਰ ਸ਼ੁੱਕਰਵਾਰ ਨੂੰ ਉਡਾਣ ਭਰ ਕੇ ਵਿਦਾਈ ਲਵੇਗਾ। ਇਸ ਮੌਕੇ ਯੂ. ਪੀ. ਦੇ ਆਗਰਾ ਤੋਂ ਵਿਸ਼ੇਸ਼ ਟੀਮ ਵੀ ਚੰਡੀਗੜ੍ਹ ਪੁੱਜ ਚੁੱਕੀ ਹੈ। ਇਸ ਇਤਿਹਾਸਕ ਵਿਦਾਈ ਦੇ ਗਵਾਹ ਰੱਖਿਆ ਮੰਤਰੀ ਰਾਜਨਾਥ ਸਿੰਘ ਬਣਨਗੇ। ਜਦੋਂ ਮਿਗ-21 ਏਅਰਫੋਰਸ ਸਟੇਸ਼ਨ ਤੋਂ ਆਪਣੀ ਆਖ਼ਰੀ ਉਡਾਣ ਭਰੇਗਾ ਤਾਂ ਉਸ ਸਮੇਂ ਰਾਜਨਾਥ ਸਿੰਘ ਮੌਜੂਦ ਰਹਿਣਗੇ। ਬੁੱਧਵਾਰ ਨੂੰ ਹੋਈ ਰਿਹਰਸਲ ਦੌਰਾਨ ਜਹਾਜ਼ਾਂ ਨੇ ਅੰਬਰ ’ਚ ਸ਼ਾਨਦਾਰ ਕਰਤਬ ਦਿਖਾਏ ਤੇ ਸੁਰੱਖਿਆ ਪ੍ਰਬੰਧਾਂ ਦੀਆਂ ਅੰਤਿਮ ਤਿਆਰੀਆਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਸਰਕਾਰੀ ਛੁੱਟੀ ਦਾ ਐਲਾਨ! ਨਾਲ ਹੀ ਜਾਰੀ ਹੋਏ ਸਖ਼ਤ ਹੁਕਮ
ਏਅਰਫੋਰਸ ਸਟੇਸ਼ਨ ’ਤੇ ਸ਼ਾਨਦਾਰ ਫੁੱਲ ਡਰੈੱਸ ਰਿਹਰਸਲ
12 ਵਿੰਗ ਏਅਰਫੋਰਸ ਸਟੇਸ਼ਨ ’ਤੇ ਬੁੱਧਵਾਰ ਨੂੰ ਸ਼ਾਨਦਾਰ ਫੁੱਲ ਡਰੈੱਸ ਰਿਹਰਸਲ ਹੋਈ। ਇਸ ਦੌਰਾਨ ਮਿਗ-21 ਫਾਈਟਰ ਜੈੱਟ ਨੂੰ ਵਾਟਰ ਕੈਨਨ ਸਲਿਊਟ ਦਿੱਤਾ ਗਿਆ, ਜਦਕਿ ਅੰਬਰ ’ਚ ਸੂਰਿਆ ਕਿਰਨ ਐਰੋਬੈਟਿਕ ਟੀਮ ਤੇ ਆਕਾਸ਼ ਗੰਗਾ ਸਕਾਈਡਾਈਵਰਜ਼ ਨੇ ਹੈਰਤਅੰਗੇਜ਼ ਕਰਤੱਬ ਦਿਖਾ ਕੇ ਮਾਹੌਲ ਨੂੰ ਯਾਦਗਾਰੀ ਬਣਾ ਦਿੱਤਾ। ਫਾਈਟਰ ਜੈੱਟ ਜਿਵੇਂ ਹੀ ਹਵਾ ’ਚ ਉੱਡਿਆ, ਉਸ ਦੀ ਗਰਜਨਾ ਨਾਲ ਪੂਰਾ ਸ਼ਹਿਰ ਗੂੰਜ ਉੱਠਿਆ। ਸਕਾਈ ਡਾਈਵਰਾਂ ਨੇ 8 ਹਜ਼ਾਰ ਫੁੱਟ ਦੀ ਉਚਾਈ ਤੋਂ ਛਾਲ ਮਾਰ ਕੇ ਦਿਖਾਈ। ਇਹ ਨਜ਼ਾਰਾ ਦੇਖ ਕੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਇਤਿਹਾਸਕ ਪਲ ਦੀਆਂ ਗਵਾਹ ਬਣੀਆਂ। ਰਾਜਸਥਾਨ ਦੇ ਸੂਰਤਗੜ੍ਹ ਸਥਿਤ ਨੰਬਰ 23 ਨੰਬਰ ਸਕਵਾਡ੍ਰਨ (ਪੈਂਥਰਸ) ਦੇ ਕਮਾਂਡਿੰਗ ਅਫ਼ਸਰ ਮਿਗ-21 ਦੀ ਆਖਰੀ ਉਡਾਣ ਭਰਨਗੇ। ਇਹ ਸਕਵਾਡ੍ਰਨ 1956 ’ਚ ਗਠਤ ਹੋਈ ਸੀ ਤੇ 1978 ਤੋਂ ਮਿਗ-21 ਦਾ ਸੰਚਾਲਨ ਕਰ ਰਹੀ ਹੈ। ਆਦਮਪੁਰ ਦੀ 28 ਨੰਬਰ ਸਕਵਾਡ੍ਰਰਨ ਦੇ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹਿਣਗੇ, ਕਿਉਂਕਿ 1987 ਤੱਕ ਮਿਗ-21 ਇਸ ਸਕਵਾਡ੍ਰਰਨ ਦਾ ਹਿੱਸਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਆ ਰਿਹਾ ਵੱਡਾ ਪ੍ਰਾਜੈਕਟ, ਲੋਕਾਂ ਨੂੰ ਮਿਲੇਗਾ ਰੁਜ਼ਗਾਰ (ਵੀਡੀਓ)
ਹਵਾਈ ਫ਼ੌਜ ਮੁਖੀ ਨੂੰ ਸੌਂਪਿਆ ਜਾਵੇਗਾ ਫਾਰਮ-700
ਅੰਤਿਮ ਉਡਾਣ ਤੋਂ ਬਾਅਦ ਪਾਇਲਟ ਤਜ਼ਰਬੇ ਤੇ ਤਕਨੀਕੀ ਰਿਪੋਰਟ ਫਾਰਮ-700 ’ਚ ਦਰਜ ਕਰਨਗੇ। ਇਹ ਦਸਤਾਵੇਜ਼ ਸਕਵਾਡ੍ਰਨ ਕਮਾਂਡਿੰਗ ਅਫ਼ਸਰ ਹਵਾਈ ਸੈਨਾ ਮੁਖੀ ਨੂੰ ਸੌਂਪਣਗੇ। ਇਸਨੂੰ ਮਿਗ-21 ਦੇ ਗੌਰਵਸ਼ਾਲੀ ਇਤਿਹਾਸ ਦੀ ਆਖ਼ਰੀ ਦਸਤਾਵੇਜ਼ੀ ਗਾਥਾ ਵਜੋਂ ਸੁਰੱਖਿਅਤ ਰੱਖਿਆ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8