ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਅਰਥੀ ਫੂਕ ਮੁਜ਼ਾਹਰਾ

Monday, Oct 30, 2017 - 05:52 AM (IST)

ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਅਰਥੀ ਫੂਕ ਮੁਜ਼ਾਹਰਾ

ਜਲੰਧਰ, (ਜਤਿੰਦਰ)- ਮਿੱਡ-ਡੇ ਮੀਲ ਵਰਕਰਜ਼ ਯੂਨੀਅਨ ਜ਼ਿਲਾ ਜਲੰਧਰ ਵਲੋਂ ਪੰਜਾਬ ਦੇ 800 ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਅਰਥੀ ਫੂਕ ਮੁਜ਼ਾਹਰਾ ਕਰ ਕੇ ਰੋਸ ਪ੍ਰਦਰਸ਼ਨ ਜ਼ਿਲਾ ਸਕੱਤਰ ਜਸਵਿੰਦਰ ਕੌਰ ਟਾਹਲੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸਮੇਂ ਮਿੱਡ-ਡੇ ਮੀਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ. ਸ. ਸ. ਫ. ਦੇ ਸੂਬਾ ਪ੍ਰੈੱਸ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਸ ਫੈਸਲੇ ਨਾਲ ਇਨ੍ਹਾਂ ਸਕੂਲਾਂ ਅੰਦਰ ਕੰਮ ਕਰਦੀਆਂ ਮਿੱਡ-ਡੇ ਮੀਲ ਵਰਕਰਾਂ ਦੀ ਨੌਕਰੀ ਚਲੀ ਜਾਵੇਗੀ। 
ਉਨ੍ਹਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਵਾਅਦਿਆਂ ਵਿਚ ਘਰ-ਘਰ ਨੌਕਰੀ ਦੇਣ ਦੀ ਗੱਲ ਕਰਨ ਵਾਲੀ ਸਰਕਾਰ ਹੁਣ ਪਹਿਲਾਂ ਮਾਣ ਭੱਤੇ ਉਪਰ ਕੰਮ ਕਰਦੀਆਂ ਵਰਕਰਾਂ ਨੂੰ ਜਬਰੀ ਹਟਾਉਣ ਦੀ ਸਾਜ਼ਿਸ਼ ਕਰ ਰਹੀ ਹੈ। ਇਸ ਸਮੇਂ ਕੁਲਦੀਪ ਕੌਰ ਰੁੜਕਾ, ਬਲਵਿੰਦਰ ਚੱਕ ਮੁਗਲਾਨੀ, ਲਵਲੀ, ਕਿਰਨ, ਜਸਵੀਰ ਸੁੰਨੜ, ਲਖਵਿੰਦਰ ਕੌਰ, ਬਲਜੀਤ, ਬਿੰਦਰ, ਵਿਦਿਆ, ਪਰਮਜੀਤ, ਕੇਸ਼ਾਂ, ਕਸ਼ਮੀਰ ਤੋਂ ਇਲਾਵਾ ਪ. ਸ. ਸ. ਫ. ਦੇ ਜ਼ਿਲਾ ਪ੍ਰਧਾਨ ਪੁਸ਼ਪਿੰਦਰ ਕੁਮਾਰ ਪਿੰਕੀ, ਜਗੀਰ ਸਿੰਘ, ਕੁਲਦੀਪ ਸਿੰਘ ਕੌੜਾ ਤੇ ਕੁਲਦੀਪ ਵਾਲੀਆ ਵੀ ਹਾਜ਼ਰ ਰਹੇ।


Related News