ਪੰਜਾਬ ਨੇ ''ਕੋਰੋਨਾ'' ''ਚ ਮੰਗਿਆ 2 ਲੱਖ ਵਾਧੂ ਵਿਦਿਆਰਥੀਆਂ ਲਈ ''ਰਾਸ਼ਨ'', ਜਾਣੋ ਕਾਰਨ
Monday, Aug 24, 2020 - 12:45 PM (IST)
ਲੁਧਿਆਣਾ (ਵਿੱਕੀ) : ਕੋਵਿਡ-19 ਦੇ ਕਾਰਨ ਹੋਈ ਤਾਲਾਬੰਦੀ ਦੇ ਬਾਵਜੂਦ ਵੀ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ ਜਮਾਤਾਂ ਦੇ ਦਾਖ਼ਲੇ 'ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਬੱਚਿਆਂ ਦੀ ਵਧੀ ਹੋਈ ਗਿਣਤੀ ਨੂੰ ਧਿਆਨ 'ਚ ਰੱਖਦੇ ਹੋਏ ਹੀ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਮਹਿਕਮੇ ਨੇ ਕੇਂਦਰ ਸਰਕਾਰ ਤੋਂ ਮਿੱਡ-ਡੇਅ ਮੀਲ ਲਈ ਪਹਿਲਾਂ ਤੋਂ ਆ ਰਹੀ ਰਾਸ਼ੀ ਅਤੇ ਰਾਸ਼ਨ ਨਾਲੋਂ 2 ਲੱਖ ਜ਼ਿਆਦਾ ਵਿਦਿਆਰਥੀਆਂ ਦੇ ਮਿੱਡ-ਡੇਅ ਮੀਲ ਲਈ ਰਾਸ਼ਨ ਅਤੇ ਇਸ ਨਾਲ ਸਬੰਧਿਤ ਫੰਡਾਂ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : 'ਦੁਲਹਨ' ਨੇ ਲਾੜੇ ਦੇ ਅਰਮਾਨਾਂ 'ਤੇ ਫੇਰਿਆ ਪਾਣੀ, ਕੱਖ ਪੱਲੇ ਨਾ ਰਿਹਾ ਜਦ ਖੁੱਲ੍ਹੀ ਅਸਲ ਕਹਾਣੀ
16 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਵਿਦਿਆਰਥੀਆਂ ਦੀ ਗਿਣਤੀ
ਕੇਂਦਰ ਵਲੋਂ ਸੈਸ਼ਨ 2020-21 ਲਈ ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ 14.05 ਲੱਖ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਲਈ 304 ਕਰੋੜ ਰੁਪਏ ਦੀ ਰਾਸ਼ੀ ਅਤੇ 49396 ਮੀਟ੍ਰਿਕ ਟਨ ਅਨਾਜ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਹੁਣ ਤੱਕ ਪ੍ਰਾਈਮਰੀ ਅਤੇ ਪ੍ਰੀ-ਪ੍ਰਾਈਮਰੀ 'ਚ 16.08 ਲੱਖ ਬੱਚੇ ਦਾਖ਼ਲਾ ਲੈ ਚੁੱਕੇ ਹਨ ਅਤੇ ਹੁਣ ਵੀ ਨਵੇਂ ਦਾਖ਼ਲੇ ਜਾਰੀ ਹਨ, ਜਿਸ ਕਾਰਨ ਨਵੇਂ ਦਾਖ਼ਲ ਹੋਏ ਬੱਚਿਆਂ ਲਈ ਮਿਡ-ਡੇਅ ਮੀਲ ਲਈ ਰਾਸ਼ਨ ਅਤੇ ਰਾਸ਼ੀ ਦੀ ਸਕੂਲ ਸਿੱਖਿਆ ਮਹਿਕਮੇ ਵੱਲੋਂ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖਤਰੇ ਦੇ ਨਿਸ਼ਾਨ ਤੋਂ ਉੱਪਰ 'ਸੁਖਨਾ', ਫਲੱਡ ਗੇਟ ਖੋਲ੍ਹਣ ਤੋਂ ਬਾਅਦ ਦਿਖਿਆ ਹੜ੍ਹ ਵਰਗਾ ਮੰਜ਼ਰ
14.45 ਲੱਖ ਵਿਦਿਆਰਥੀਆਂ ਲਈ ਪਹਿਲਾਂ ਹੀ ਮਿਲ ਚੁੱਕੀ ਮਨਜ਼ੂਰੀ
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਦਾਖ਼ਲੇ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਾਈਮਰੀ ਦੇ ਪਹਿਲੀ ਤੋਂ 5ਵੀਂ ਅਤੇ ਅੱਪਰ ਪ੍ਰਾਈਮਰੀ ਦੇ ਛੇਵੀਂ ਤੋਂ 8ਵੀਂ ਜਮਾਤਾਂ ਤੱਕ ਦੇ 19735 ਸਕੂਲਾਂ ਦੇ 14.45 ਲੱਖ ਵਿਦਿਆਰਥੀਆਂ ਦੇ ਮਿਡ-ਡੇਅ ਮੀਲ ਅਤੇ ਇਸ ਨਾਲ ਸਬੰਧਿਤ ਫੰਡਾਂ ਲਈ ਪ੍ਰਸਤਾਵ ਭੇਜਿਆ ਸੀ। 26 ਜੂਨ, 2020 ਨੂੰ ਪ੍ਰੋਗਰਾਮ ਅਪੂਰਵਲ ਬੋਰਡ (ਪੀ. ਏ. ਬੀ.) ਵੱਲੋਂ ਨੇ ਇਸ ਸਬੰਧੀ ਧਨ, ਕਣਕ ਅਤੇ ਚੌਲਾਂ ਦੀ ਮੰਗ ਨੂੰ ਮਨਜ਼ੂਰੀ ਦਿੱਤੀ। ਹੁਣ ਪੰਜਾਬ ਸਰਕਾਰ ਨੇ ਵੀ ਕਰੀਬ 2 ਲੱਖ ਨਵੇਂ ਦਾਖ਼ਲ ਹੋਏ ਬੱਚਿਆਂ ਦੀ ਅਨੁਪੂਰਕ ਮੰਗ ਭੇਜ ਦਿੱਤੀ ਹੈ। ਕੋਵਿਡ-19 ਦੇ ਕਾਰਨ ਸਾਰੇ ਸਕੂਲ ਬੰਦ ਹਨ ਅਤੇ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ 'ਚ ਪ੍ਰੀ-ਪ੍ਰਾਈਮਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਹੈ, ਜਦੋਂ ਕਿ ਨਿੱਜੀ ਸਕੂਲ ਬੰਦ ਹਨ ਪਰ ਉਹ ਵਿਦਿਆਰਥੀਆਂ ਤੋਂ ਫ਼ੀਸ ਮੰਗ ਕਰ ਰਹੇ ਹਨ। ਨਿੱਜੀ ਸਕੂਲਾਂ ਦੀ ਫ਼ੀਸ ਅਤੇ ਸਰਕਾਰੀ ਸਕੂਲਾਂ 'ਚ ਗੁਣਕਾਰੀ ਸਿੱਖਿਆ ਦੀ ਚਰਚਾ ਦੇ ਮੱਦੇਨਜ਼ਰ ਮਾਪਿਆਂ ਦੀਆਂ ਵੱਧਦੀਆਂ ਵਿੱਤੀ ਮੁਸ਼ਕਲਾਂ ਕਾਰਨ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵੀ ਵੱਧ ਰਹੀ ਹੈ।
ਇਹ ਵੀ ਪੜ੍ਹੋ : ਨਹਿਰ 'ਚ ਨਹਾ ਰਹੇ ਸੀ ਬੱਚੇ, ਅਚਾਨਕ ਪਿੱਛਿਓਂ ਆਇਆ ਛੱਲਾਂ ਮਾਰਦਾ ਪਾਣੀ ਤੇ ਫਿਰ...
ਕੁਕਿੰਗ ਕਾਸਟ ਅਤੇ ਮਿਹਨਤਾਨੇ ਵਜੋਂ 55 ਕਰੋੜ ਜਾਰੀ
ਸਿੱਖਿਆ ਮਹਿਕਮੇ ਦੇ ਅਧਿਕਾਰੀ ਓ. ਐੱਸ. ਡੀ.-ਟੂ- ਡੀ. ਜੀ. ਐੱਸ. ਈ. ਆਈ. ਪੀ. ਐੱਸ. ਮਲਹੋਤਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਪ੍ਰਾਈਮਰੀ ਅਤੇ ਅੱਪਰ ਪ੍ਰਾਈਮਰੀ ਸਕੂਲੀ ਬੱਚਿਆਂ ਦੇ ਮਿਡ-ਡੇਅ ਮੀਲ ਲਈ 31 ਜੁਲਾਈ, 2020 ਤੱਕ ਮਿਡ-ਡੇਅ ਮੀਲ ਕੁਕਿੰਗ ਕਾਸਟ 44 ਕਰੋੜ ਰੁਪਏ ਅਤੇ ਮਿੱਡ ਵਰਕਰਾਂ ਦਾ ਮਿਹਨਤਾਨਾ 11 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਭੇਜਿਆ ਜਾ ਚੁੱਕਾ ਹੈ। ਮਲਹੋਤਰਾ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ ਜਾਂ ਹਾਜ਼ਰੀ ਵਧਣ ਕਾਰਨ ਫ਼ੰਡਾਂ ਜਾਂ ਰਾਸ਼ਨ ਦੀ ਪੰਜਾਬ ਵੱਲੋਂ ਕੀਤੀ ਗਈ ਮੰਗ ਸਬੰਧੀ ਕੇਂਦਰ ਸਰਕਾਰ ਵੱਲੋਂ ਮਾਮਲੇ ’ਤੇ ਵਿਚਾਰ ਕੀਤਾ ਜਾ ਰਿਹਾ ਹੈ।