ਟ੍ਰਾਈਸਿਟੀ ''ਚ ਮੈਟਰੋ ਚਲਾਉਣ ਦੀ ਤਿਆਰੀ! ਜਲਦ ਸ਼ੁਰੂ ਹੋ ਸਕਦੈ ਪ੍ਰਾਜੈਕਟ

Thursday, Mar 16, 2023 - 03:50 PM (IST)

ਟ੍ਰਾਈਸਿਟੀ ''ਚ ਮੈਟਰੋ ਚਲਾਉਣ ਦੀ ਤਿਆਰੀ! ਜਲਦ ਸ਼ੁਰੂ ਹੋ ਸਕਦੈ ਪ੍ਰਾਜੈਕਟ

ਚੰਡੀਗੜ੍ਹ : ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਸ਼ਹਿਰਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਟ੍ਰਾਈਸਿਟੀ 'ਚ ਮੈਟਰੋ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਟ੍ਰਾਈਸਿਟੀ 'ਚ ਵੱਧ ਰਹੇ ਟ੍ਰੈਫਿਕ ਨੂੰ ਖ਼ਤਮ ਕਰਨ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ 'ਚ ਬੈਠਕ ਜਾਰੀ ਹੈ।

ਬੈਠਕ 'ਚ ਮੁੱਖ ਮੰਤਰੀ ਮਾਨ ਦੀ ਥਾਂ ਮੰਤਰੀ ਅਨਮੋਲ ਗਗਨ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਮੌਜੂਦ ਹਨ। ਇਸ ਦੌਰਾਨ ਮੈਟਰੋ ਪ੍ਰਾਜੈਕਟ ਨੂੰ ਲੈ ਕੇ ਸੁਝਾਅ ਦਿੱਤੇ ਜਾ ਰਹੇ ਹਨ। ਫਿਲਹਾਲ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਮੈਟਰੋ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
 


author

Babita

Content Editor

Related News