ਪੰਜਾਬ ਸਣੇ 15 ਸੂਬਿਆਂ ’ਚ ਤੇਜ਼ ਮੀਂਹ ਦਾ ਅਲਰਟ, 11 ਤਕ ਵਿਗੜੇਗਾ ਮੌਸਮ ਦਾ ਮਿਜਾਜ਼

Wednesday, Sep 08, 2021 - 06:27 PM (IST)

ਪੰਜਾਬ ਸਣੇ 15 ਸੂਬਿਆਂ ’ਚ ਤੇਜ਼ ਮੀਂਹ ਦਾ ਅਲਰਟ, 11 ਤਕ ਵਿਗੜੇਗਾ ਮੌਸਮ ਦਾ ਮਿਜਾਜ਼

ਨਵੀਂ ਦਿੱਲੀ/ਚੰਡੀਗੜ੍ਹ : ਮੌਸਮ ਵਿਭਾਗ ਵੱਲੋਂ ਪੰਜਾਬ ਸਮੇਤ 15 ਸੂਬਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਅਸਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਤ੍ਰਿਪੁਰਾ, ਸਿੱਕਮ, ਉੜੀਸਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਤੇ ਕੇਰਲ ਦੇ ਵੱਖ-ਵੱਖ ਸਥਾਨਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਬੁਲੇਟਿਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ 11 ਸਤੰਬਰ ਨੂੰ ਬੰਗਾਲ ਦੀ ਖਾੜੀ ਦੇ ਆਲੇ-ਦੁਆਲੇ ਘੱਟ ਦਬਾਅ ਵਾਲਾ ਖੇਤਰ ਬਣ ਸਕਦਾ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ਐਨਸੀਆਰ ’ਚ ਹਲਕੀ ਬਾਰਸ਼ ਦੀ ਭਵਿੱਖਬਾਣੀ ਵੀ ਕੀਤੀ ਹੈ। ਇਸ ਤੋਂ ਬਾਅਦ ਅਗਲੇ 5 ਤੋਂ 6 ਦਿਨਾਂ ਤਕ ਭਾਰੀ ਬਾਰਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਬਿਆਨ ਤੋਂ ਬਾਅਦ ਹੁਣ ਬਾਜਵਾ ਤੇ ਰੰਧਾਵਾ ਦਾ ਧਮਾਕਾ, ਦੋ ਟੁੱਕ ’ਚ ਦਿੱਤਾ ਠੋਕਵਾਂ ਜਵਾਬ

ਉਧਰ ਪੰਜਾਬ ਵਿਚ ਮੰਗਲਵਾਰ ਨੂੰ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਿਚ ਹਲਕੀ ਬਾਰਿਸ਼ ਹੋਈ। ਇਸ ਨਾਲ ਮੌਸਮ ਸੁਹਾਵਨਾ ਰਿਹਾ। ਇਸ ਦੌਰਾਨ ਹਵਾ ਵੀ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ। ਬੁੱਧਵਾਰ ਨੂੰ ਵੀ ਕੁੱਝ ਜ਼ਿਲ੍ਹਿਆਂ ਵਿਚ ਭਾਰੀ ਤੋਂ ਦਰਮਿਆਨੇ ਮੀਂਹ ਦਾ ਅਲਰਟ ਹੈ। ਮੰਗਲਵਾਰ ਮੀਂਹ ਕਾਰਣ ਵੱਧ ਤੋਂ ਵੱਧ ਪਾਰਾ 32 ਤੋਂ 33 ਡਿਗਰੀ ਤਕ ਰਿਕਾਰਡ ਹੋਇਆ, ਜੋ ਆਮ ਤੋਂ 1 ਡਿਗਰੀ ਤਕ ਘੱਟ ਹੈ। ਜੇ ਮਾਨਸੂਨ ਸੀਜਨ ਦੇ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ 1 ਜੂਨ ਤੋਂ ਲੈ ਕੇ 7 ਸਤੰਬਰ ਤਕ 310.8 ਐੱਮ. ਐੱਮ. ਮੀਂਹ ਰਿਕਾਰਡ ਹੋਇਆ ਹੈ, ਜੋ ਆਮ ਤੋਂ ਅਜੇ ਵੀ 25 ਫ਼ੀਸਦੀ ਘੱਟ ਹੈ। ਮੌਸਮ ਵਿਭਾਗ ਮੁਤਾਬਕ 11 ਸਤੰਬਰ ਤਕ ਮੌਸਮ ’ਚ ਬਦਲਾਅ ਰਹੇਗਾ।

ਇਹ ਵੀ ਪੜ੍ਹੋ : ਸ਼ਿਮਲਾ ’ਚ ਦੋਸਤ ਦਾ ਪੇਪਰ ਪਵਾ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ


author

Gurminder Singh

Content Editor

Related News