ਸਿਹਤ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ

Thursday, Jul 19, 2018 - 04:34 AM (IST)

ਸਿਹਤ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰਾਂ ਦੀ ਕੀਤੀ ਚੈਕਿੰਗ

ਝਬਾਲ,     (ਨਰਿੰਦਰ)-  ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਝਬਾਲ ਸਰਕਾਰੀ ਹਸਪਤਾਲ ਦੇ ਸੀ. ਮੈਡੀਕਲ ਅਫਸਰ ਡਾ. ਕਰਨਬੀਰ ਸਿੰਘ ਭਾਰਤੀ ਦੀ ਅਗਵਾਈ ’ਚ ਇੰਸਪੈਕਟਰ ਜਸਵੰਤ ਸਿੰਘ ਅਤੇ ਰਾਮ ਰਛਪਾਲ ਸਮੇਤ ਟੀਮ ਨੇ ਅੱਜ ਵੱਖ-ਵੱਖ ਪਿੰਡਾਂ ਤੇ ਕਸਬਿਅਾਂ ’ਚ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ। ਇਸ ਸਮੇਂ ਡਾ. ਭਾਰਤੀ ਨੇ ਕਿਹਾ ਕਿ ਮਿਸ਼ਨ‘ਤੰਦਰੁਸਤ ਪੰਜਾਬ’  ਤਹਿਤ ਇਹ ਚੈਕਿੰਗ ਜਾਰੀ ਰਹੇਗੀ ਤਾਂ ਕਿ ਕੋਈ ਮੈਡੀਕਲ ਸਟੋਰ ਮਾਲਕ ਜਾਂ ਆਰ. ਐੱਮ. ਪੀ. ਨਸ਼ੇ ਵਾਲੀਆਂ  ਦਵਾਈਆਂ ਨਾ ਵੇਚੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦਵਾਈਆਂ ’ਤੇ ਸਰਕਾਰੀ ਰੋਕ ਹੈ ਉਹ ਦਵਾਈਆਂ ਨਾ ਵੇਚੀਆਂ ਜਾਣ।


Related News