ਪੰਜਾਬ ''ਚ ਅੱਜ ਮੀਂਹ ਸੰਭਵ
Thursday, Mar 01, 2018 - 07:29 AM (IST)

ਚੰਡੀਗੜ੍ਹ (ਯੂ. ਐੱਨ.ਆਈ.) - ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ 'ਚ ਵੀਰਵਾਰ ਸ਼ਾਮ ਤਕ ਕਈ ਥਾਵਾਂ 'ਤੇ ਹਲਕੀ ਵਰਖਾ ਸੰਭਵ ਹੈ। ਪਿਛਲੇ ਇਕ ਹਫਤੇ ਤੋਂ ਮੌਸਮ ਦਾ ਮਿਜਾਜ਼ ਬਦਲਣ ਕਾਰਨ ਪੂਰੇ ਖੇਤਰ 'ਚ ਘੱਟੋ-ਘੱਟ ਤਾਪਮਾਨ 'ਚ 5 ਡਿਗਰੀ ਤਕ ਦਾ ਵਾਧਾ ਹੋਇਆ ਹੈ। ਇਸ ਕਾਰਨ ਲੋਕਾਂ ਨੇ ਹਲਕੀ ਗਰਮੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਵਿਚ ਬੁੱਧਵਾਰ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਰਨਾਲ 'ਚ ਇਹ 12 ਅਤੇ ਲੁਧਿਆਣਾ ' 15 ਡਿਗਰੀ ਸੀ। ਜਲੰਧਰ 'ਚ ਇਹੀ ਤਾਪਮਾਨ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜੰਮੂ 'ਚ 13 ਅਤੇ ਸ਼੍ਰੀਨਗਰ 'ਚ 4 ਡਿਗਰੀ ਸੈਲਸੀਅਸ ਤਾਪਮਾਨ ਸੀ। ਸ਼ਿਮਲਾ 'ਚ ਵੀ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।