ਅਗਲੇ 24 ਘੰਟਿਆਂ ''ਚ ਗੜੇਮਾਰੀ ਤੇ ਹਲਕੇ ਮੀਂਹ ਦੇ ਆਸਾਰ
Saturday, Feb 24, 2018 - 06:23 AM (IST)

ਚੰਡੀਗੜ੍ਹ (ਯੂ. ਐੱਨ. ਆਈ.) - ਉੱਤਰ ਪੱਛਮ ਖੇਤਰ 'ਚ ਪਿਛਲੇ 2 ਪੰਦਰਵਾੜੇ ਤੋਂ ਜਾਰੀ ਖੁਸ਼ਕ ਮੌਸਮ 'ਤੇ ਅਗਲੇ 2 ਦਿਨਾਂ ਦੌਰਾਨ ਕਿਤੇ-ਕਿਤੇ ਗੜੇਮਾਰੀ ਅਤੇ ਮੀਂਹ ਪੈਣ ਨਾਲ ਰੋਕ ਲੱਗਣ ਦੀ ਸੰਭਾਵਨਾ ਹੈ। ਮੌਸਮ ਕੇਂਦਰ ਅਨੁਸਾਰ ਖੇਤਰ 'ਚ ਅਗਲੇ 2 ਦਿਨਾਂ ਵਿਚ ਗਰਜ ਦੇ ਨਾਲ ਮੀਂਹ ਪੈਣ ਅਤੇ ਕਿਤੇ-ਕਿਤੇ ਗੜੇ ਪੈਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿਚ ਉਚਾਈ ਵਾਲੀਆਂ ਥਾਵਾਂ 'ਤੇ ਬਰਫਬਾਰੀ ਅਤੇ ਬਾਕੀ ਹਿੱਸੇ ਵਿਚ ਮੀਂਹ ਪੈਣ ਦੇ ਆਸਾਰ ਹਨ। ਪਹਾੜਾਂ ਤੇ ਉਚਾਈ ਵਾਲੇ ਇਲਾਕਿਆਂ ਵਿਚ ਬੱਦਲ ਛਾਏ ਰਹੇ ਅਤੇ ਮੈਦਾਨੀ ਇਲਾਕਿਆਂ ਵਿਚ ਵੀ ਹਲਕੇ ਬੱਦਲ ਛਾਏ ਰਹੇ।