ਸ੍ਰੀ ਮੁਕਤਸਰ ਸਾਹਿਬ ਦੇ ਮਾਤਾ ਭਾਗ ਕੌਰ ਪਾਰਕ ਦੀ ਹਾਲਤ ਹੋਈ ਖਸਤਾ

Friday, Nov 15, 2019 - 04:22 PM (IST)

ਸ੍ਰੀ ਮੁਕਤਸਰ ਸਾਹਿਬ ਦੇ ਮਾਤਾ ਭਾਗ ਕੌਰ ਪਾਰਕ ਦੀ ਹਾਲਤ ਹੋਈ ਖਸਤਾ

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਿੰਘਾਂ ਨਾਲ ਜੰਗ ਦੇ ਮੈਦਾਨ 'ਚ ਡਟੀ ਮਾਤਾ ਭਾਗ ਕੌਰ ਜੀ ਦੇ ਨਾਮ 'ਤੇ ਬਣੇ ਵਿਰਾਸਤੀ ਪਾਰਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਵਿਰਾਸਤੀ ਪਾਰਕ ਦੇ ਮੁੱਖ ਗੇਟ ਤੋਂ ਲੈ ਕੇ ਪਾਰਕ ਦਾ ਹਰ ਹਿੱਸਾ ਖਸਤਾ ਹੋਣ ਕਾਰਨ ਟੁੱਟ ਚੁੱਕਾ ਹੈ। ਸਿੱਖ ਇਤਿਹਾਸ ਦੇ ਯੁੱਧਾਂ ਨੂੰ ਦਰਸਾਉਂਦੇ ਇਸ ਪਾਰਕ 'ਚ ਘੋੜਸਵਾਰੀ ਕਰਦਿਆਂ ਮਾਈ ਭਾਗੋ ਦੇ ਬੁੱਤ ਸਮੇਤ ਮੁਗਲਾਂ ਨਾਲ ਲੜਦੇ ਸਿੱਖਾਂ ਨੂੰ ਦਰਸਾਉਂਦੇ ਬੁੱਤਾਂ ਦੀ ਤਰਸਯੋਗ ਹਾਲਤ ਦੱਸ ਰਹੀ ਹੈ ਕਿ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਸ਼ਾਸਨ ਕਿੰਨਾਂ ਕੁ ਸੁਹਿਰਦ ਹੈ।

PunjabKesari

ਦੱਸ ਦੇਈਏ ਕਿ ਇਹ ਇਤਿਹਾਸਕ ਪਾਰਕ ਖਸਤਾ ਹੋਣ ਦੇ ਨਾਲ-ਨਾਲ ਨਸ਼ੇੜੀਆਂ ਦਾ ਅੱਡਾ ਵੀ ਬਣ ਚੁੱਕੀ ਹੈ। ਨਸ਼ੇੜੀਆਂ ਨੇ ਬੁੱਤਾਂ ਦੇ ਹੱਥਾਂ 'ਚ ਫ਼ੜੀਆਂ ਲੋਹੇ ਦੀਆਂ ਕਿਰਪਾਨਾਂ ਅਤੇ ਹੋਰ ਹਥਿਆਰਾਂ ਨੂੰ ਬੁੱਤਾਂ 'ਚੋਂ ਚੋਰੀ ਕਰ ਲਿਆ ਹੈ। ਚੋਰੀ ਹੋਏ ਸਾਮਾਨ ਦੇ ਸਬੰਧ 'ਚ ਪੁਲਸ ਜਾਂ ਪ੍ਰਸ਼ਾਸਨ ਨੇ ਅੱਜ ਕੋਈ ਕਾਰਵਾਈ ਨਹੀਂ ਕੀਤੀ।


author

rajwinder kaur

Content Editor

Related News