ਪੰਜਾਬ 'ਚ ਹਾਈ ਅਲਰਟ ਦਰਮਿਆਨ ਜਲਾਲਾਬਾਦ 'ਚ ਜ਼ਬਰਦਸਤ ਧਮਾਕਾ, ਮੋਟਰਸਾਈਕਲ ਸਵਾਰ ਦੇ ਉੱਡੇ ਚੀਥੜੇ (ਵੀਡੀਓ)

Wednesday, Sep 15, 2021 - 11:13 PM (IST)

ਪੰਜਾਬ 'ਚ ਹਾਈ ਅਲਰਟ ਦਰਮਿਆਨ ਜਲਾਲਾਬਾਦ 'ਚ ਜ਼ਬਰਦਸਤ ਧਮਾਕਾ, ਮੋਟਰਸਾਈਕਲ ਸਵਾਰ ਦੇ ਉੱਡੇ ਚੀਥੜੇ (ਵੀਡੀਓ)

ਜਲਾਲਾਬਾਦ(ਹਰੀਸ਼ ਸੇਤੀਆ)- ਮੁੱਖ ਮੰਤਰੀ ਵੱਲੋਂ ਅੱਜ ਪੰਜਾਬ 'ਚ ਹਾਈ ਅਲਰਟ ਆਲਾਣੇ ਜਾਣ ਤੋਂ ਬਾਅਦ ਜਲਾਲਾਬਾਦ ਜ਼ਿਲ੍ਹੇ ਤੋਂ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਜਿਥੇ ਕਿ ਦੇਰ ਰਾਤ ਮੋਟਰਸਾਈਕਲ 'ਤੇ ਜਾ ਰਹੇ ਇਕ ਵਿਅਕਤੀ ਦੇ ਧਮਾਕੇ ਨਾਲ ਚੀਥੜੇ ਉੱਡ ਗਏ।

ਇਹ ਵੀ ਪੜ੍ਹੋ- ਕੈਪਟਨ ਤੇ ਹਰਸਿਮਰਤ ਵਿਚਾਲੇ ਸੋਸ਼ਲ ਮੀਡੀਆ 'ਤੇ ਛਿੜੀ 'ਕੋਲਡ ਵਾਰ', ਇਕ-ਦੂਜੇ 'ਤੇ ਕੱਸੇ ਤੰਜ਼
ਧਮਾਕੇ ਮਗਰੋਂ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਜਦਕਿ ਕਰੀਬ ਤਿੰਨ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਫਿਲਹਾਲ ਧਮਾਕੇ 'ਚ ਜ਼ਖਮੀ ਹੋਏ ਇਕ ਵਿਅਕਤੀ ਦੀ ਪਛਾਣ ਬਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਨਿਹੰਗ ਸਿੰਘ ਵਾਲੇ ਝੁੱਗੇ (ਫਿਰੋਜਪੁਰ) ਉਮਰ ਕਰੀਬ 23 ਸਾਲ ਵਜੋਂ ਹੋਈ ਹੈ। 


author

Bharat Thapa

Content Editor

Related News