ਮੈਰੀਕਾਮ ਦੇ ਸੋਨੇ ਦੇ ਤਮਗਿਆਂ ਨਾਲ ਖਿੜੀ ਜਲੰਧਰ ਦੀ ਸਪੋਰਟਸ ਇੰਡਸਟਰੀ

Tuesday, Nov 27, 2018 - 05:01 PM (IST)

ਮੈਰੀਕਾਮ ਦੇ ਸੋਨੇ ਦੇ ਤਮਗਿਆਂ ਨਾਲ ਖਿੜੀ ਜਲੰਧਰ ਦੀ ਸਪੋਰਟਸ ਇੰਡਸਟਰੀ

ਜਲੰਧਰ (ਖੁਰਾਣਾ) : ਓਲੰਪਿਕਸ 'ਚ ਭਾਰਤ ਨੂੰ ਤਮਗਾ ਦਿਵਾਉਣ ਵਾਲੀ ਇਕਲੌਤੀ ਮਹਿਲਾ ਬਾਕਸਰ ਅਤੇ 6 ਵਾਰ ਮਹਿਲਾ ਬਾਕਸਿੰਗ 'ਚ ਸੋਨ ਤਮਗੇ ਜਿੱਤ ਚੁੱਕੀ ਮੈਰੀਕਾਮ ਜਿਸ ਤਰ੍ਹਾਂ ਆਪਣੇ ਸੋਨ ਤਮਗਿਆਂਂ ਦੀ ਗਿਣਤੀ 'ਚ ਵਾਧਾ ਕਰਦੀ ਜਾ ਰਹੀ ਹੈ, ਉਸ ਨਾਲ ਜਲੰਧਰ ਦੀ ਵਿਸ਼ਵ ਪ੍ਰਸਿੱਧ ਸਪੋਰਟਸ ਇੰਡਸਟਰੀ ਕਾਫੀ ਖੁਸ਼ ਹੈ। ਜ਼ਿਕਰਯੋਗ ਹੈ ਕਿ ਮੈਰੀਕਾਮ ਵਿਸ਼ਵ ਪੱਧਰੀ ਮੁਕਾਬਲਿਆਂ 'ਚ ਜਲੰਧਰ ਦੇ ਬਣੇ ਖੇਡ ਉਤਪਾਦ ਇਸਤੇਮਾਲ ਕਰਦੀ ਹੈ ਅਤੇ ਜਲੰਧਰ 'ਚ ਬਾਕਸਿੰਗ, ਫਿਟਨੈੱਸ ਅਤੇ ਲਾਈਫਸਟਾਈਲ ਉਤਪਾਦ ਬਣਾਉਣ ਦੀ ਮੋਹਰੀ ਕੰਪਨੀ ਯੂਨੀਵਰਸਲ ਸਪੋਰਟਸ ਇੰਡਸਟਰੀ ਦੇ ਉਤਪਾਦਾਂ ਨੂੰ ਕਾਫੀ ਪਸੰਦ ਕਰਦੀ ਹੈ।

ਮੈਰੀਕਾਮ ਵਲੋਂ ਇੰਫਾਲ 'ਚ ਜੋ ਬਾਕਸਿੰਗ ਅਕੈਡਮੀ ਚਲਾਈ ਜਾ ਰਹੀ ਹੈ, ਉਸ 'ਚ ਯੂ. ਐੱਸ. ਆਈ. ਦੇ ਉਤਪਾਦ ਵਰਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਮੈਰੀਕਾਮ ਨੂੰ ਉਸ ਦੀਆਂ ਉਪਲਬਧੀਆਂ ਲਈ 2016 'ਚ ਰਾਸ਼ਟਰਪਤੀ ਵਲੋਂ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ 'ਚ ਮੈਰੀਕਾਮ ਨੇ ਉੱਤਰੀ ਕੋਰੀਆ ਦੇ ਖਿਡਾਰੀ ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ ਸੀ ਅਤੇ ਹਾਲ ਹੀ 'ਚ ਉਸਨੇ ਦਿੱਲੀ 'ਚ ਹੋਈ ਵੂਮੈਨ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਹਾਸਲ ਕਰ ਕੇ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨੂੰ ਕਾਇਮ ਰੱਖਿਆ। ਹੁਣ ਉਸਦੀ ਨਜ਼ਰ 2020 'ਚ ਟੋਕੀਓ 'ਚ ਹੋਣ ਜਾ ਰਹੀਆਂ ਓਲੰਪਿਕਸ ਖੇਡਾਂ 'ਤੇ ਹੈ।
 


author

Anuradha

Content Editor

Related News