ਨਵੇ ''ਸ਼ਾਕਰਜ਼'' ਨਿਕਲੇ ਖਰਾਬ, ਕੰਪਨੀ ''ਤੇ ਠੋਕਿਆ ਜ਼ੁਰਮਾਨਾ
Saturday, Apr 13, 2019 - 12:47 PM (IST)

ਚੰਡੀਗੜ੍ਹ (ਰਾਜਿੰਦਰ) : ਮਾਰੂਤੀ ਗੱਡੀ ਲਈ ਖਰੀਦੇ ਗਏ ਨਵੇਂ ਸ਼ਾਕਰਜ਼ ਖਰਾਬ ਹੋਣ ਦੇ ਬਾਵਜੂਦ ਨਾ ਬਦਲੇਣ ਕੰਪਨੀ ਨੂੰ ਮਹਿੰਗੇ ਪੈ ਗਏ। ਉਪਭੋਗਤਾ ਫੋਰਮ ਨੇ ਕੰਪਨੀ ਨੂੰ ਸੇਵਾ 'ਚ ਕੋਤਾਹੀ ਦਾ ਦੋਸ਼ੀ ਕਰਾਰ ਦਿੰਦੇ ਹੋਏ ਮਾਨਸਿਕ ਪੀੜਾ ਲਈ 2500 ਰੁਪਏ ਮੁਆਵਜ਼ਾ ਅਤੇ 2500 ਰੁਪਏ ਮੁਕੱਦਮਾ ਖਰਜਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਡਿਫੈਕਟਿਵ ਸ਼ਾਕਰਜ਼ ਦੀ ਕੀਮਤ 5300 ਰੁਪਏ ਵੀ ਰਿਫੰਡ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਦੇ ਮਿਲਣ 'ਤੇ 30 ਦਿਨਾਂ ਦੇ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣਾ ਕੰਪਨੀ ਨੂੰ ਕਰਨੀ ਪਵੇਗੀ, ਨਹੀਂ ਤਾਂ ਕੰਪਨੀ ਨੂੰ ਰਿਫੰਡ ਅਤੇ ਮੁਆਵਜ਼ਾ ਰਕਮ 'ਤੇ 12 ਫੀਸਦੀ ਸਲਾਨਾ ਦੀ ਦਰ ਨਾਲ ਵਿਆਜ ਵੀ ਦੇਣਾ ਪਵੇਗਾ। ਹੁਕਮਾਂ ਦੀ ਪਾਲਣਾ ਹੋਣ ਤੋਂ ਬਾਅਦ ਸ਼ਿਕਾਇਤ ਕਰਤਾ ਨੂੰ ਉਕਤ ਸ਼ਾਕਰਜ਼ ਕੰਪਨੀ ਨੂੰ ਵਾਪਸ ਕਰਨੇ ਪੈਣਗੇ।