5 ਸਾਲਾ ਮਾਸੂਮ ਦੇ ਸਿਰ ਤੋਂ ਉੱਠਿਆ ਮਾਂ ਦਾ ਹੱਥ, ਸ਼ਰਾਬੀ ਪਤੀ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Monday, Feb 13, 2023 - 04:29 PM (IST)

5 ਸਾਲਾ ਮਾਸੂਮ ਦੇ ਸਿਰ ਤੋਂ ਉੱਠਿਆ ਮਾਂ ਦਾ ਹੱਥ, ਸ਼ਰਾਬੀ ਪਤੀ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਅਬੋਹਰ (ਸੁਨੀਲ) : ਬੀਤੇ ਦਿਨੀ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਰਾਏਪੁਰਾ ਵਾਸੀ ਇਕ ਵਿਆਹੁਤਾ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ, ਜਿਸਦੀ ਲਾਸ਼ ਨੂੰ ਸਦਰ ਥਾਣਾ ਪੁਲਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਹੈ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਕਥਿਤ ਤੌਰ 'ਤੇ ਉਸਦੇ ਸਹੁਰੇ ਵਾਲਿਆਂ ਤੇ ਉਸਦਾ ਕਤਲ ਕਰਨ ਦੇ ਦੋਸ਼ ਲਾਏ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਮਾਨਸਾ ’ਚ ਥਾਣੇਦਾਰ ਤੋਂ ਦੁਖ਼ੀ 30 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ

ਜਾਣਕਾਰੀ ਅਨੁਸਾਰ 26 ਸਾਲਾ ਮ੍ਰਿਤਕਾ ਨੀਤੂ ਪੁੱਤਰੀ ਓਮ ਪ੍ਰਕਾਸ਼ ਦੇ ਚਚੇਰੇ ਭਰਾਵਾਂ ਵਿੱਕੀ ਅਤੇ ਅਰਵਿੰਦ ਨੇ ਦੱਸਿਆ ਕਿ ਨੀਤੂ ਦਾ ਵਿਆਹ ਬਹਾਦਰਖੇੜਾ ਨੇੜੇ ਸਥਿਤ ਇਕ ਢਾਣੀ ਵਾਸੀ ਪ੍ਰਦੀਪ ਕੁਮਾਰ ਨਾਲ 6 ਸਾਲ ਪਹਿਲਾਂ ਹੋਈ ਸੀ ਅਤੇ ਹੁਣ ਉਨ੍ਹਾਂ ਦੀ 5 ਸਾਲ ਦੀ ਕੁੜੀ ਹੈ। ਉਨ੍ਹਾਂ ਕਥਿਤ ਤੌਰ 'ਤੇ ਦੱਸਿਆ ਕਿ ਪ੍ਰਦੀਪ ਕੁਮਾਰ ਅਕਸਰ ਸ਼ਰਾਬ ਦੇ ਨਸ਼ੇ ਵਿੱਚ ਨੀਤੂ ਨਾਲ ਕੁੱਟਮਾਰ ਕਰਦਾ ਸੀ। ਜਿਸ ਨਾਲ ਉਹ ਕਾਫ਼ੀ ਦੁਖ਼ੀ ਰਹਿੰਦੀ ਸੀ।

ਇਹ ਵੀ ਪੜ੍ਹੋ- ਟੈਡੀ ਡੇਅ ’ਤੇ ਬਠਿੰਡਾ ਦੇ ਰੈਸਟੋਰੈਂਟ ’ਚ ਚੱਲੇ ਘਸੁੰਨ ਮੁੱਕੇ, ਵੀਡੀਓ ’ਚ ਦੇਖੋ ਕਿਵੇਂ ਹੋਇਆ ਘਮਸਾਨ

ਮ੍ਰਿਤਕ ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਨੀਤੂ ਦੀ ਸੱਸ ਵੀ ਆਪਣੇ ਮੁੰਡੇ ਦਾ ਹੀ ਸਾਥ ਦਿੰਦਿਆਂ ਉਸ ਨਾਲ ਕੁੱਟਮਾਰ ਕਰਦੀ ਸੀ। ਬੀਤੀ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੀਤੂ ਨੇ ਘਰ ਵਿੱਚ ਹੀ ਫਾਹਾ ਲਾ ਲਿਆ ਹੈ। ਜਿਸ 'ਤੇ ਉਹ ਜਲਦ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਉਹ ਮ੍ਰਿਤ ਪਈ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਉਸਦੇ ਪਤੀ ਅਤੇ ਸੱਸ ਤੇ ਉਸਦਾ ਕਤਲ ਕੀਤੇ ਜਾਣ ਦੇ ਕਥਿਤ ਦੋਸ਼ ਲਗਾਉਂਦੇ ਹੋਏ ਉਨ੍ਹਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News