ਪੰਜਾਬ ''ਚ ''ਕੋਰੋਨਾ'' ਨੇ ਖਾਮੋਸ਼ ਕੀਤੀ ਸ਼ਹਿਨਾਈਆਂ ਦੀ ਆਵਾਜ਼, ਰੁਕੇ ਵਿਆਹ

03/30/2020 1:31:14 PM

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨੇ ਵਿਆਹਾਂ ਦੌਰਾਨ ਵੱਜਣ ਵਾਲੀਆਂ ਸ਼ਹਿਨਾਈਆਂ ਦੀ ਆਵਾਜ਼ ਨੂੰ ਇਕ ਤਰ੍ਹਾਂ ਖਾਮੋਸ਼ ਹੀ ਕਰ ਦਿੱਤਾ ਹੈ ਕਿਉਂਕਿ ਇਸ ਬੀਮਾਰੀ ਦੇ ਕਾਰਨ ਇਸ ਸੀਜ਼ਨ 'ਚ ਹੋਣ ਵਾਲੇ ਵਿਆਹ ਰੁਕ ਗਏ ਹਨ। ਜੇਕਰ ਸੂਬੇ 'ਚ ਕਿਤੇ-ਕਿਤੇ ਵਿਆਹ ਹੋ ਵੀ ਰਹੇ ਹਨ ਤਾਂ ਬਿਲਕੁਲ ਸਾਦ-ਮੁਰਾਦੇ ਜਿਹੇ ਢੰਗ ਨਾਲ ਹੀ ਹੋ ਰਹੇ ਹਨ। ਵਿਆਹ ਸਮਾਗਮ ਅੱਧ ਮਾਰਚ ਤੋਂ ਹੀ ਬੰਦ ਹੋ ਗਏ ਹਨ। ਪੰਜਾਬ 'ਚ 1100 ਰਜਿਸਟਰਡ ਪੈਲਸ ਹਨ, ਜਦੋਂ ਕਿ 400 ਦੇ ਕਰੀਬ ਛੋਟੇ ਅਣ-ਰਜਿਸਟਰਡ ਮੈਰਿਜ ਪੈਲਸ ਹਨ।

ਇਹ ਵੀ ਪੜ੍ਹੋ : ਫੈਕਟਰੀਆਂ ਚਲਾਉਣ ਦੇ ਆਦੇਸ਼ ਦੇ ਕੇ ਖੁਦ ਹੀ ਕੈਪਟਨ ਨੇ ਫੇਲ ਕਰ ਦਿੱਤਾ ਆਪਣਾ ਲਾਕਡਾਊਨ

ਇਕ ਅੰਦਾਜ਼ੇ ਮੁਤਾਬਕ ਵਿਆਹ ਬੰਦ ਹੋਣ ਕਾਰਨ 31 ਮਾਰਚ ਤੱਕ ਮੈਰਿਜ ਪੈਲਸ ਮਾਲਕਾਂ ਨੂੰ 50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ। ਸੂਬੇ ਦੇ ਸ਼ਰਾਬ ਦੇ ਠੇਕੇਦਾਰਾਂ ਨੂੰ ਵਿਆਹ ਅਤੇ ਰੋਜ਼ਾਨਾ ਦੀ ਵਿਕਰੀ ਬੰਦ ਹੋਣ ਕਰਕੇ ਭਾਰੀ ਨੁਕਸਾਨ ਉਠਾਉਣਾ ਪਿਆ ਹੈ। ਸੂਬੇ 'ਚ ਰੋਜ਼ਾਨਾ 15 ਕਰੋੜ ਰੁਪਏ ਦੀ ਸ਼ਰਾਬ ਵਿਕਦੀ ਸੀ ਤੇ ਪਿਛਲੇ 10 ਦਿਨਾਂ 'ਚ ਹੀ 150 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ ਤੇ ਵਿਆਹਾਂ ਲਈ 15 ਦਿਨਾਂ ਤੋਂ ਸ਼ਰਾਬ ਨਹੀਂ ਵਿਕੀ ਅਤੇ ਅਗਲੇ ਮਹੀਨੇ ਵਿਕਣ ਦੀ ਉਮੀਦ ਘੱਟ ਹੈ ਤੇ ਇਸ ਲਈ ਸ਼ਰਾਬ ਤੋਂ ਕਾਫੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਸੂਬੇ ਦੇ ਠੇਕੇਦਾਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਰਫਿਊ 'ਚ ਢਿੱਲ ਸਮੇਂ 2 ਘੰਟੇ ਠੇਕੇ ਖੋਲ੍ਹਣ ਦੀ ਮੋਹਲਤ ਦਿੱਤੀ ਜਾਵੇ।


ਇਹ ਵੀ ਪੜ੍ਹੋ : ਕਰਫਿਊ ਦੌਰਾਨ ਪੰਜ ਜੀਆਂ ਦੀ ਬਰਾਤ ਲੈ ਕੇ ਪੁੱਜਾ ਲਾੜਾ, ਤਿੰਨ ਘੰਟਿਆਂ 'ਚ ਹੋਇਆ ਵਿਆਹ

ਉੱਥੇ ਹੀ ਜ਼ੀਰਕਪੁਰ ਦੇ ਇਕ ਪੈਲਕ ਮਾਲਕ ਦਾ ਕਹਿਣਾ ਹੈ ਕਿ ਮਾਰਚ ਮਹੀਨੇ 'ਚ 10 ਦੇ ਕਰੀਬ ਵਿਆਹਾਂ ਦੇ ਸਮਾਗਮ ਸਨ ਤੇ 14 ਮਾਰਚ ਤੋਂ ਬਾਅਦ ਕੋਈ ਵਿਆਹ ਨਹੀਂ ਹੋ ਸਕਿਆ ਤੇ ਅਪ੍ਰੈਲ ਮਹੀਨੇ ਲਈ ਹੋਈ ਬੁਕਿੰਗ ਵੀ ਰੱਦ ਕਰਨੀ ਪੈ ਰਹੀ ਹੈ। ਹਾਲ ਇਹ ਹੈ ਕਿ ਹਰ ਮੈਰਿਜ ਪੈਲਸ ਦੀ ਮਾਰਚ ਮਹੀਨੇ 'ਚ ਹੀ ਅੱਠ ਤੋਂ ਲੈ ਕੇ 10 ਵਿਆਹਾਂ ਦੇ ਸਮਾਗਮਾਂ ਦੀ ਬੁਕਿੰਗ ਸੀ, ਜਿਹੜੀ ਰੱਦ ਕਰਨੀ ਪਈ ਹੈ। ਵਿਆਹ ਰੱਦ ਹੋਣ ਕਰਨ ਨਾਲ ਸਿਰਫ ਮੈਕਰਜ ਪੈਲਸਾਂ ਨੂੰ ਹੀ ਨਹੀਂ, ਸਗੋਂ ਕੈਟਰਿੰਗ ਸਰਵਿਸ, ਸਜਾਵਟ, ਗੀਤ-ਸੰਗੀਤ, ਡੀ. ਜੇ. ਵਾਲਿਆਂ, ਫੋਟੋਗ੍ਰਾਫਰਾਂ, ਢੋਲੀਆਂ ਆਦਿ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਲੋਕਾਂ ਦੀ ਮਦਦ ਲਈ ਅੱਗੇ ਆਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ


Babita

Content Editor

Related News