ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ

05/03/2022 10:22:58 PM

ਜਲੰਧਰ (ਜ. ਬ.) :  ਸੋਮਵਾਰ ਨੂੰ ਥਾਣਾ ਨਵੀਂ ਬਾਰਾਦਰੀ ਵਿਚ ਇਕ ਬਾਲਗ ਜੋੜੇ ਦਾ ਵਿਆਹ ਕਰਵਾਇਆ ਗਿਆ। ਥਾਣੇ ਵਿਚ ਹੀ ਮੁੰਡੇ ਨੇ ਆਪਣੀ ਪ੍ਰੇਮਿਕਾ ਦੀ ਮਾਂਗ ਵਿਚ ਸੰਧੂਰ ਭਰਿਆ ਅਤੇ ਫਿਰ ਜੈਮਾਲਾ ਪਾਉਣ ਉਪਰੰਤ ਮੰਗਲਸੂਤਰ ਪਹਿਨਾਇਆ। ਜਿਸ ਸਮੇਂ ਥਾਣੇ ਵਿਚ ਦੋਵੇਂ ਵਿਆਹ ਦੇ ਬੰਧਨ ਵਿਚ ਬੱਝੇ, ਉਦੋਂ ਮੁੰਡੇ ਦੀ ਮਾਂ ਤੇ ਸਮਰਥਕ ਹੰਗਾਮਾ ਕਰ ਰਹੇ ਸਨ। ਇਸ ਵਿਆਹ ਦੇ ਗਵਾਹ ਖ਼ੁਦ ਪੁਲਸ ਵਾਲੇ ਬਣੇ।

ਇਹ ਵੀ ਪੜ੍ਹੋ: ਮਿੱਡੂ ਖੇੜਾ ਕਤਲ ਮਾਮਲੇ 'ਚ ਪੰਜਾਬੀ ਗਾਇਕ ਦੇ ਮੈਨੇਜਰ ਦਾ ਲੁਕਆਊਟ ਨੋਟਿਸ ਜਾਰੀ

ਦੂਜੇ ਪਾਸੇ ਮੁੰਡੇ ਦੀ ਮਾਂ ਦਾ ਦੋਸ਼ ਹੈ ਕਿ ਉਸਦੇ ਪੁੱਤਰ ਨੂੰ ਫਸਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਇਹ ਵਿਆਹ ਮਨਜ਼ੂਰ ਨਹੀਂ। ਜਾਣਕਾਰੀ ਅਨੁਸਾਰ ਮੁੰਡੇ ਦੀ ਮਾਂ ਨੇ ਪਹਿਲਾਂ ਹੀ ਕੁੜੀ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ। ਸੋਮਵਾਰ ਦੋਵਾਂ ਧਿਰਾਂ ਨੂੰ ਮਹਿਲਾ ਥਾਣੇ ਵਿਚ ਬੁਲਾਇਆ ਗਿਆ। ਇਸੇ ਦੌਰਾਨ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ, ਜਿਸ ’ਤੇ ਹੰਗਾਮਾ ਸ਼ੁਰੂ ਹੋ ਗਿਆ। ਮੁੰਡੇ ਦੀ ਮਾਂ ਨੇ ਕੁੜੀ ’ਤੇ ਗੰਭੀਰ ਦੋਸ਼ ਲਾਏ, ਹਾਲਾਂਕਿ ਕੁੜੀ ਨੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ। ਹੰਗਾਮੇ ਦੇ ਵਿਚਕਾਰ ਮੁੰਡੇ-ਕੁੜੀ ਨੂੰ ਥਾਣਾ ਨਵੀਂ ਬਾਰਾਦਰੀ ਲਿਜਾਇਆ ਗਿਆ। ਸ਼ਿਵ ਸੈਨਾ (ਸਮਾਜਵਾਦੀ) ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਵੀ ਆਪਣੀ ਟੀਮ ਨਾਲ ਉਥੇ ਪਹੁੰਚ ਗਏ ਅਤੇ ਮੁੰਡੇ-ਕੁੜੀ ਦਾ ਵਿਆਹ ਕਰਵਾ ਦਿੱਤਾ।ਮੁੰਡੇ ਦੀ ਮਾਂ ਅਤੇ ਉਨ੍ਹਾਂ ਦੇ ਜਾਣਕਾਰਾਂ ਨੇ ਦੋਸ਼ ਲਾਏ ਤਾਂ ਮੌਕੇ ’ਤੇ ਪੁਲਸ ਫੋਰਸ ਲਾਉਣੀ ਪਈ।

ਇਹ ਵੀ ਪੜ੍ਹੋ:  ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ

ਮੁੰਡੇ ਦੀ ਮਾਂ ਦਾ ਕਹਿਣਾ ਹੈ ਕਿ ਉਸਦੇ ਪੁੱਤਰ ਨੂੰ ਫਸਾਇਆ ਜਾ ਰਿਹਾ ਹੈ। ਪਹਿਲਾਂ ਵੀ ਉਨ੍ਹਾਂ ਵੱਲੋਂ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਭਾਰੀ ਵਿਰੋਧ ਦੇ ਬਾਵਜੂਦ ਥਾਣੇ ਵਿਚ ਹੋਇਆ ਵਿਆਹ ਚਰਚਾ ਦਾ ਵਿਸ਼ਾ ਬਣ ਗਿਆ।ਨਰਿੰਦਰ ਥਾਪਰ ਨੇ ਕਿਹਾ ਕਿ ਮੁੰਡਾ-ਕੁੜੀ ਦੋਵੇਂ ਬਾਲਗ ਹਨ ਅਤੇ ਉਹ ਆਪਣੀ ਮਰਜ਼ੀ ਨਾਲ ਵਿਆਹ ਕਰ ਸਕਦੇ ਹਨ। ਦੋਵੇਂ ਇਕ-ਦੂਜੇ ਨੂੰ ਕਾਫ਼ੀ ਲੰਮੇ ਸਮੇਂ ਤੋਂ ਜਾਣਦੇ ਅਤੇ ਪਸੰਦ ਵੀ ਕਰਦੇ ਹਨ।

ਇਹ ਵੀ ਪੜ੍ਹੋ: ਮੁੜ ਚਰਚਾ 'ਚ ਮਾਈਨਿੰਗ ਦਾ ਮੁੱਦਾ, ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਨੂੰ ਦਿੱਤੀ ਚਿਤਾਵਨੀ

ਨੋਟ : ਇਸ ਖਬਰ ਸਬੰਧੀ ਕੀ ਹੈ ਤੁਹਾਡੀ ਰਾਏ ਕੁਮੈਂਟ ਕਰਕੇ ਦੱਸੋ


Harnek Seechewal

Content Editor

Related News