ਗਮੀ ''ਚ ਬਦਲੀਆਂ ਖ਼ੁਸ਼ੀਆਂ, ਵਿਆਹ ਤੋਂ ਦੋ ਮਹੀਨੇ ਬਾਅਦ ਮੁੰਡੇ ਦੀ ਮੌਤ

Friday, Jan 22, 2021 - 05:16 PM (IST)

ਨੂਰਪੁਰਬੇਦੀ (ਭੰਡਾਰੀ)- ਦੇਰ ਰਾਤ ਪਿੰਡ ਹਰੀਪੁਰ ਨੇੜੇ ਇਕ ਮੋਟਰਸਾਈਕਲ ਸਵਾਰ 20 ਸਾਲਾ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਹਾਦਸਾ ਸਾਹਮਣਿਓਂ ਆ ਰਹੇ ਇਕ ਟਿੱਪਰ ਦੀ ਲਾਈਟ ਪੈਣ ਉਪਰੰਤ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਾਰਣ ਵਾਪਰਿਆ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦਾ ਕਰੀਬ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਨੌਜਵਾਨ ਜਿਸਦੀ ਪਛਾਣ ਨੰਨੇ ਸਿੰਘ ਪੁੱਤਰ ਕਨ੍ਹੀਆ ਲਾਲ, ਪਿੰਡ ਹੈਬਤਪੁਰ, ਥਾਨਾ ਬਿਲਮੀ, ਜ਼ਿਲਾ ਬਦਾਊਂ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ ਜੋ ਕਿ ਪਿੰਡ ਖੇੜਾ ਕਲਮੋਟ ਵਿਖੇ ਕਿਰਾਏ ’ਤੇ ਰਹਿ ਰਿਹਾ ਸੀ। ਪੁਲਸ ਚੌਕੀ ਕਲਵਾਂ ਵਿਖੇ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਵੱਡੇ ਭਰਾ ਨਰਿੰਦਰ ਸਿੰਘ ਪੁੱਤਰ ਕਨੀਆ ਲਾਲ ਨੇ ਦੱਸਿਆ ਕਿ ਉਸਦਾ ਭਰਾ ਜੋ ਸ਼ਾਦੀਸ਼ੁਦਾ ਹੈ ਦਾ ਕਰੀਬ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਵੀ ਪਿੰਡ ਸੈਦਪੁਰ ਵਿਖੇ ਕੰਮ ਕਰਦਾ ਸੀ।

ਇਹ ਵੀ ਪੜ੍ਹੋ : 19 ਕਤਲਾਂ, 50 ਲੁੱਟ ਤੇ ਇਰਾਦਾ ਕਤਲ ਲਈ ਜ਼ਿੰਮੇਵਾਰ ਲਾਰੈਂਸ ਗੈਂਗ ਦਾ ਮੁੱਖ ਗੈਂਗਸਟਰ ਬਿਸੋਡੀ ਰਿਮਾਂਡ 'ਤੇ

ਉਸਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ 9 ਕੁ ਵਜੇ ਅਸੀਂ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਅੱਡਾ ਕਾਹਨਪੁਰ ਖੂਹੀ ਤੋਂ ਪਿੰਡ ਖੇੜਾ ਕਲਮੋਟ ਨੂੰ ਆਪਣੇ ਘਰ ਜਾ ਰਹੇ ਸਨ ਪਰ ਜਦੋਂ ਪਿੰਡ ਹਰੀਪੁਰ ਨੇੜੇ ਸਕੂਲ ਤੋਂ ਕੁਝ ਅੱਗੇ ਮੇਰੇ ਭਰਾ ਨੇ ਕੁਝ ਗੱਡੀਆਂ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਆ ਰਹੇ ਟਿੱਪਰਾਂ ਦੀਆਂ ਲਾਈਟਾਂ ਪੈਣ ਕਰਕੇ ਉਸਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਮੇਰਾ ਭਰਾ ਇਕ ਟਿੱਪਰ ਨਾਲ ਸਾਹਮਣੇ ਤੋਂ ਟਕਰਾ ਜਾਣ ਉਪਰੰਤ ਮੋਟਰਸਾਈਕਲ ਸਮੇਤ ਟਿੱਪਰ ਹੇਠਾਂ ਵੜ ਗਿਆ ਜਿਸਦੇ ਸਿਰ ਅਤੇ ਲੱਤਾਂ ’ਤੇ ਗੰਭੀਰ ਸੱਟਾਂ ਲੱਗੀਆਂ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਮਨਾਕ ਘਟਨਾ, 3 ਬੱਚਿਆਂ ਦੇ ਪਿਓ ਵਲੋਂ 17 ਕੁੜੀ ਨਾਲ ਬਲਾਤਕਾਰ, ਇੰਝ ਖੁੱਲ੍ਹਿਆ ਭੇਤ

ਉਸਨੇ ਦੱਸਿਆ ਕਿ ਡਰਾਈਵਰ ਅਤੇ ਰਾਹਗੀਰਾਂ ਦੀ ਸਹਾਇਤਾ ਨਾਲ ਉਸਨੂੰ ਟਿੱਪਰ ਦੇ ਹੇਠੋਂ ਕੱਢਿਆ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਉਸਨੇ ਦੱਸਿਆ ਕਿ ਉਕਤ ਹਾਦਸਾ ਅਚਾਨਕ ਅਤੇ ਕੁਦਰਤੀ ਵਾਪਰਿਆ ਹੈ ਜਿਸ ਕਰਕੇ ਟਿੱਪਰ ਚਾਲਕ ਦਾ ਕੋਈ ਕਸੂਰ ਨਾ ਹੋਣ ’ਤੇ ਪੁਲਸ ਨੇ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News