ਮਾਰਕਫੈੱਡ ਨੇ ਟੀਕਾਕਰਨ ਮੁਹਿੰਮ ਚਲਾਈ, 300 ਕਰਮਚਾਰੀਆਂ ਨੂੰ ਲਗਵਾਈ ਵੈਕਸੀਨ
Friday, Jun 04, 2021 - 05:35 PM (IST)
ਚੰਡੀਗੜ੍ਹ : ਕੋਵਿਡ-19 ਮਹਾਮਾਰੀ ਤੋਂ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਾਰਕਫੈੱਡ ਨੇ ਅੱਜ ਆਪਣੇ ਚੰਡੀਗੜ੍ਹ ਦਫ਼ਤਰ ਵਿਖੇ 300 ਕਰਮਚਾਰੀਆਂ ਅਤੇ ਸਾਬਕਾ ਕਰਮਚਾਰੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਨ ਮੁਹਿੰਮ ਚਲਾਈ। ਇਸ ਮੌਕੇ ਮਾਰਕਫੈਡ ਦੇ ਐੱਮ.ਡੀ. ਵਰੁਣ ਰੂਜ਼ਮ ਨੇ ਦੱਸਿਆ ਕਿ ਇਸ ਸੰਸਥਾ ਲਈ ਇਸਦੇ ਕਰਮਚਾਰੀ ਸਭ ਤੋਂ ਮਹੱਤਵਪੂਰਨ ਹਨ, ਇਸ ਲਈ ਮਾਰਕਫੈਡ ਨੇ ਇਸ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਕੋਵਿਡ-19 ਟੀਕਾਕਰਨ ਲਈ ਬਣਾਈ ਟੀਮ ਵਿਚ ਸਿਵਲ ਸਰਜਨ ਮੁਹਾਲੀ ਡਾ. ਆਦਰਸ਼ ਪਾਲ ਕੌਰ, ਡਾ. ਵਿਜੈ ਭਗਤ, ਡਾ. ਐੱਚ.ਐੱਸ. ਚੀਮਾ, ਐੱਸ.ਐੱਮ.ਓ. ਅਤੇ ਜ਼ਿਲ੍ਹਾ ਹਸਪਤਾਲ ਮੋਹਾਲੀ ਤੋਂ ਡਾ. ਤਰਨਜੋਤ ਕੌਰ ਸ਼ਾਮਲ ਸਨ। ਟੀਮ ਨੇ ਕਰਮਚਾਰੀਆਂ ਨੂੰ ਸੁਰੱਖਿਆ ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਬਾਰੇ ਵੀ ਜਾਣੂੰ ਕਰਵਾਇਆ। ਟੀਕਾਕਰਨ ਮੁਹਿੰਮ ਦੌਰਾਨ ਮਾਰਕਫੈੱਡ ਦੇ ਸੀ. ਐੱਮ (ਪੀ) ਡਾ. ਦਮਨਦੀਪ ਕੌਰ ਵੀ ਮੌਜੂਦ ਸਨ।
Related News
8th Pay Commission ਨੂੰ ਲੈ ਕੇ ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ! ਤਨਖ਼ਾਹਾਂ ਤੇ ਪੈਨਸ਼ਨ 'ਚ ਹੋ ਸਕਦਾ ਹੈ ਮ
