ਇਕ ਬੋਰੀ ਭੰਗ ਸਮੇਤ ਵਿਅਕਤੀ ਕਾਬੂ

07/16/2018 1:39:35 AM

 ਬਟਾਲਾ,  (ਬੇਰੀ)-  ਥਾਣਾ ਸਿਵਲ ਲਾਈਨ ਦੇ ਏ. ਐੱਸ. ਆਈ. ਹਰਦੀਪ ਸਿੰਘ ਅਤੇ ਏ. ਐੱਸ. ਆਈ. ਮਨੋਹਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਜੱਗਾ ਸਿੰਘ ਵਾਸੀ ਮਸੀਤ ਵਾਲੀ ਗਲੀ ਜੋ ਕਿ ਨਾਜਾਇਜ਼ ਤੌਰ ’ਤੇ ਭੰਗ ਵੇਚਦਾ ਹੈ, ਨੂੰ ਅੱਜ ਮਸੀਤ ਵਾਲੀ ਗਲੀ ਦੇ ਮੋਡ਼ ਤੋਂ ਇਕ ਬੋਰੀ ਭੰਗ ਅਤੇ ਇਕ ਕੇਨ ਭੰਗ ਦੇ ਘੋਲ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਵਿਰੁੱਧ ਥਾਣਾ ਸਿਵਲ ਲਾਈਨ ਵਿਖੇ ਐਕਸਾਈਜ਼ ਐਕਟ ਤਹਿਤ ਮੁਕੱਦਮਾ  ਦਰਜ ਕਰ ਦਿੱਤਾ ਗਿਆ ਹੈ। 
 


Related News