ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਸ ਦੀ ਸਖ਼ਤੀ, ਛਾਪੇਮਾਰੀ ਕਰ ਫਰੋਲ ਰਹੇ ਘਰਾਂ ਦਾ ਕੋਨਾ-ਕੋਨਾ

Monday, Jul 24, 2023 - 06:34 PM (IST)

ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਸ ਦੀ ਸਖ਼ਤੀ, ਛਾਪੇਮਾਰੀ ਕਰ ਫਰੋਲ ਰਹੇ ਘਰਾਂ ਦਾ ਕੋਨਾ-ਕੋਨਾ

ਮਾਨਸਾ (ਵੈੱਬ ਡੈਸਕ)- ਮਾਨਸਾ ਪੁਲਸ ਵੱਲੋਂ ਅੱਜ ਨਸ਼ਾ ਤਸਕਰਾਂ ਖ਼ਿਲਾਫ਼ ਕੈਸੋ ਨਾਂ ਦਾ ਸਰਚ ਆਪਰੇਸ਼ਨ ਚਲਾਇਆ ਗਿਆ ਹੈ। ਇਹ ਸਰਚ ਆਪਰੇਸ਼ਨ ਨਸ਼ੇ ਤਸਕਰਾਂ 'ਤੇ ਨਕੇਲ ਕੱਸਣ ਲਈ ਚਲਾਇਆ ਗਿਆ ਹੈ। ਇਸ ਦੇ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਬਠਿੰਡਾ ਪੁਲਸ ਵੱਲੋਂ ਵੀ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਪੁਲਸ ਵੱਲੋਂ ਲੋਕਾਂ ਦੇ ਘਰ-ਘਰ ਜਾ ਕੇ ਤਲਾਸ਼ੀ ਕਰ ਰਹੀਹੈ। ਪੁਲਸ ਤਲਾਸ਼ੀ ਦੌਰਾਨ ਨਿੱਕੀ ਤੋਂ ਨਿੱਕੀ ਚੀਜ਼ ਵੀ ਫਰੋਲ ਰਹੀ ਹੈ ਯਾਨੀ ਬਹੁਤ ਸਖ਼ਤੀ ਤੇ ਬਰੀਕੀ ਨਾਲ ਲੋਕਾਂ ਦੇ ਘਰਾਂ ਦੀ ਜਾਂਚ-ਪੜਤਾਲ ਕਰ ਰਹੀ ਹੈ।

ਇਹ ਵੀ ਪੜ੍ਹੋ- ਕੁੜੀ ਦੇ ਗੁਪਤ ਅੰਗ 'ਤੇ ਕਰੰਟ ਲਾਉਣ ਦੇ ਮਾਮਲੇ 'ਚ ਦੋ ਹੋਰ ਪੁਲਸ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ

ਦੱਸ ਦੇਈਏ ਬੀਤੇ ਦਿਨੀਂ ਮਾਨਸਾ ਪੁਲਸ ਨੇ ਨਸ਼ੇ ਨਾਲ ਜੁੜੇ ਮਾਮਲੇ 'ਚ ਪਰਮਿੰਦਰ ਸਿੰਘ ਝੋਟਾ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ । ਜਿਸ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਲੋਕਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਅਤੇ ਐੱਫ. ਆਈ. ਆਰ ਰੱਦ ਕਰਨ ਲਈ ਕਿਹਾ ਗਿਆ ਸੀ। ਹੁਣ ਇਸ ਸਭ ਨੂੰ ਦੇਖਦਿਆਂ ਪੁਲਸ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ, ਜਿਸ 'ਚ ਪੁਲਸ ਲੋਕਾਂ ਦੇ ਬੈੱਡ, ਅਲਮਾਰੀਆਂ, ਪੇਟੀਆਂ ਅਤੇ ਔਰਤਾਂ ਤੱਕ ਦੇ ਪਰਸ ਦੀ ਤਲਾਸ਼ੀ  ਕਰ ਰਹੀ ਹੈ। 

ਇਹ ਵੀ ਪੜ੍ਹੋ-  ਬੁੱਢਾ ਦਰਿਆ ’ਤੇ ਬਣੀ ਸੜਕ ’ਚ ਪਿਆ ਪਾੜ, ਨਹਾਉਣ ਗਏ 2 ਮੁੰਡਿਆਂ ਨਾਲ ਵਾਪਰ ਗਈ ਅਣਹੋਣੀ

ਜਾਣਕਾਰੀ ਮੁਤਾਬਕ ਮਾਨਸਾ 'ਚ ਮੈਡੀਕਲ ਨਸ਼ਾ ਵਿਕ ਰਿਹਾ ਹੈ। ਜਿਸ 'ਤੇ ਪੁਲਸ ਨੇ ਸਖ਼ਤੀ ਵਿਖਾਉਂਦੇ ਹੋਏ ਸਰਚ ਮੁਹਿੰਮ ਸ਼ੁਰੂ ਕੀਤੀ ਹੈ। ਦਰਅਸਲ 'ਕੈਸੋ' ਨਾਂ ਦਾ ਸਰਚ ਆਪਰੇਸ਼ਨ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਲਈ ਸ਼ੁਰੂ ਕੀਤਾ ਹੈ। ਇਹ ਸਰਚ ਆਪਰੇਸ਼ਨ ਸਵੇਰ ਸ਼ੁਰੂ ਕੀਤਾ ਗਿਆ ਸੀ ਅਤੇ ਸ਼ਾਮ ਤੱਕ ਚੱਲੇਗਾ। ਸ਼ਾਮ ਨੂੰ ਐੱਸ. ਪੀ. ਜਾਣਕਾਰੀ ਦੇਣਗੇ ਕਿ ਨਸ਼ੇ ਦੀ ਕਿੰਨੀ ਰਿਕਵਰੀ ਹੋਈ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ SGPC ਨੇ ਯੂਟਿਊਬ ਚੈਨਲ ਕੀਤਾ ਲਾਂਚ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News